02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਮਹਿਲ ਕਲਾਂ : ਭਾਂਡੇ ਵੇਚਣ ਬਹਾਨੇ ਔਰਤ ਨੇ ਨਸ਼ੀਲੀ ਵਸਤੂ ਸੁੰਘਾ ਕੇ ਸੋਨੇ-ਚਾਂਦੀ ਦੇ ਗਹਿਣੇ ਕੀਤੇ ਚੋਰੀ

ਮਹਿਲ ਕਲਾਂ, 23 ਜੁਲਾਈ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਨਵੇਂ ਭਾਂਡੇ ਵੇਚਣ ਦੀ ਆੜ ਹੇਠ ਇਕ ਔਰਤ ਵਲੋਂ...

Ad Position 21
No active advertisement
ਅਜੀਤ ਡੈਸਕ 23-07-2025

ਮਹਿਲ ਕਲਾਂ, 23 ਜੁਲਾਈ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਵਿਖੇ ਨਵੇਂ ਭਾਂਡੇ ਵੇਚਣ ਦੀ ਆੜ ਹੇਠ ਇਕ ਔਰਤ ਵਲੋਂ ਘਰ ਦੇ ਮੈਂਬਰਾਂ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਣ ਦੀ ਖਬਰ ਮਿਲੀ ਹੈ। ਪੀੜਤ ਰਵਿੰਦਰ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਮਹਿਲ ਕਲਾਂ ਨੇ ਦੱਸਿਆ ਕਿ ਦੁਪਹਿਰ ਲਗਭਗ 2 ਵਜੇ ਦੇ ਕਰੀਬ ਇਕ ਔਰਤ ਨਵੇਂ ਭਾਂਡੇ ਵੇਚਣ ਦੇ ਬਹਾਨੇ ਘਰ 'ਚ ਦਾਖਲ ਹੋਈ। ਉਸ ਨੇ ਮੇਰੇ ਮਾਤਾ ਲਾਜਵੰਤੀ ਤੇ ਪਿਤਾ ਬਲਵਿੰਦਰ ਕੁਮਾਰ ਨੂੰ ਕੋਈ ਨਸ਼ੀਲੀ ਵਸਤੂ ਸੁੰਘਾ ਕੇ ਬੇਹੋਸ਼ ਕਰ ਦਿੱਤਾ।

ਮੌਕੇ ਦਾ ਫਾਇਦਾ ਚੁੱਕਦਿਆਂ ਘਰ ਵਿਚੋਂ ਫਰੋਲਾ-ਫਰਾਲੀ ਕਰਕੇ ਡੇਢ ਤੋਲੇ ਸੋਨੇ ਦੇ ਗਹਿਣੇ, 8 ਤੋਲੇ ਚਾਂਦੀ ਦਾ ਕੜਾ, 4.5 ਤੋਲੇ ਦੀਆਂ ਪੰਜੇਬਾਂ, 6 ਤੋਲੇ ਦੀਆਂ ਚਾਂਦੀ ਦੀਆਂ ਚੂੜੀਆਂ ਆਦਿ ਲੈ ਕੇ ਫਰਾਰ ਹੋ ਗਈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਹ ਤੇ ਉਸ ਦਾ ਵੱਡਾ ਭਰਾ ਕੰਮ ਉਤੇ ਗਏ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਔਰਤ ਦੀ ਤੁਰੰਤ ਪਛਾਣ ਕਰਕੇ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੋਰੀ ਦੀ ਘਟਨਾ ਸਬੰਧੀ ਵਰਿੰਦਰ ਕੁਮਾਰ ਗੋਲਡੀ ਵਲੋਂ ਪੁਲਿਸ ਥਾਣਾ ਮਹਿਲ ਕਲਾਂ ਵਿਖੇ ਸੂਚਨਾ ਦਿੱਤੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਨਿੱਕੂਵਾਲ ਦੇ ਨੌਜਵਾਨ ਦੀ ਸਰੀ ਵਿਖੇ ਦਿਲ ਦੀ ਧੜਕਣ ਰੁਕਣ ਨਾਲ ਮੌਤ ਅਗਲੀ ਖ਼ਬਰ ਕਿਸਾਨ ਭਵਨ ਵਿਖੇ ਕਿਸਾਨਾਂ ਵਲੋਂ ਪ੍ਰੈਸ ਕਾਨਫਰੰਸ
Ad Position 24