31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਬੀ.ਐਸ.ਐਫ਼. ਨੇ ਛੇ ਪਾਕਿਸਤਾਨੀ ਡਰੋਨ ਕੀਤੇ ਬੇਅਸਰ

ਚੰਡੀਗੜ੍ਹ, 24 ਜੁਲਾਈ- ਅੰਮ੍ਰਿਤਸਰ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਛੇ ਪਾਕਿਸਤਾਨੀ ਡਰੋਨ ਬਰਾਮਦ ਕੀਤੇ, ਜਿਸ....

Ad Position 21
No active advertisement
ਅਜੀਤ ਡੈਸਕ 24-07-2025

ਚੰਡੀਗੜ੍ਹ, 24 ਜੁਲਾਈ- ਅੰਮ੍ਰਿਤਸਰ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਛੇ ਪਾਕਿਸਤਾਨੀ ਡਰੋਨ ਬਰਾਮਦ ਕੀਤੇ, ਜਿਸ ਤੋਂ ਬਾਅਦ ਤਿੰਨ ਪਿਸਤੌਲ ਅਤੇ ਇਕ ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ। ਬੀ.ਐਸ.ਐਫ. ਦੇ ਜਵਾਨਾਂ ਨੇ ਬੁੱਧਵਾਰ ਰਾਤ ਨੂੰ ਅੰਮ੍ਰਿਤਸਰ ਦੇ ਮੋਧੇ ਪਿੰਡ ਨੇੜੇ ਪੰਜ ਡਰੋਨਾਂ ਨੂੰ ਬੇਅਸਰ ਕੀਤਾ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਪਿਸਤੌਲਾਂ ਵਾਲੇ ਚਾਰ ਪੈਕੇਟ, ਇੰਨੇ ਹੀ ਮੈਗਜ਼ੀਨ ਅਤੇ 1.070 ਕਿਲੋਗ੍ਰਾਮ ਭਾਰ ਵਾਲਾ ਹੈਰੋਇਨ ਦਾ ਇਕ ਪੈਕੇਟ ਵੀ ਜ਼ਬਤ ਕੀਤਾ।

ਇਸ ਦੇ ਨਾਲ ਹੀ ਅੱਜ ਸਵੇਰੇ, ਬੀ.ਐਸ.ਐਫ. ਦੇ ਜਵਾਨਾਂ ਨੇ ਅਟਾਰੀ ਪਿੰਡ ਨੇੜੇ ਇਕ ਹੋਰ ਡਰੋਨ ਨੂੰ ਰੋਕਿਆ ਅਤੇ ਦੋ ਮੈਗਜ਼ੀਨ ਬਰਾਮਦ ਕੀਤੇ।

ਇਕ ਵੱਖਰੇ ਅਭਿਆਨ ਵਿਚ, ਫੋਰਸ ਦੇ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਡੱਲ ਪਿੰਡ ਨੇੜੇ ਇਕ ਝੋਨੇ ਦੇ ਖੇਤ ’ਚੋਂ ਪਿਸਤੌਲ ਦੇ ਹਿੱਸੇ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬਿ੍ਟਿਸ਼ ਹਮਰੁਤਬਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮਰੀਜ਼ ਨੇ ਕੀਤੀ ਖੁਦਕੁਸ਼ੀ
Ad Position 24