31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਅੱਜ ਭਾਰਤ ਤੇ ਬਿ੍ਟੇਨ ਦੇ ਸੰਬੰਧਾਂ ਵਿਚ ਹੈ ਇਤਿਹਾਸਕ ਦਿਨ- ਪ੍ਰਧਾਨ ਮੰਤਰੀ ਮੋਦੀ

ਲੰਡਨ, 24 ਜੁਲਾਈ- ਭਾਰਤ ਤੇ ਬਿ੍ਰਟੇਨ ਵਿਚਾਲੇ ਅੱਜ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋ ਗਏ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਮੁਖੀ ਮੌਜੂਦ ਸਨ। ਸਮਝੌਤੇ ਤੋਂ ਬਾਅਦ ਸਾਂਝੀ ਪ੍ਰੈਸ...

Ad Position 21
No active advertisement
ਅਜੀਤ ਡੈਸਕ 24-07-2025

ਲੰਡਨ, 24 ਜੁਲਾਈ- ਭਾਰਤ ਤੇ ਬਿ੍ਰਟੇਨ ਵਿਚਾਲੇ ਅੱਜ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਹੋ ਗਏ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਮੁਖੀ ਮੌਜੂਦ ਸਨ। ਸਮਝੌਤੇ ਤੋਂ ਬਾਅਦ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਇਹ ਇਕ ਅਜਿਹਾ ਸੌਦਾ ਹੈ, ਜੋ ਸਾਡੇ ਦੋਵਾਂ ਦੇਸ਼ਾਂ ਨੂੰ ਵੱਡੇ ਲਾਭ ਲਿਆਏਗਾ, ਤਨਖਾਹਾਂ ਵਧਾਏਗਾ, ਜੀਵਨ ਪੱਧਰ ਵਧਾਏਗਾ ਅਤੇ ਕੰਮ ਕਰਨ ਵਾਲੇ ਲੋਕਾਂ ਦੀਆਂ ਜੇਬਾਂ ਵਿਚ ਵਧੇਰੇ ਪੈਸਾ ਪਾਵੇਗਾ। ਉਨ੍ਹਾਂ ਕਿਹਾ ਕਿ ਇਹ ਨੌਕਰੀਆਂ ਲਈ ਚੰਗਾ ਹੈ, ਇਹ ਕਾਰੋਬਾਰ ਲਈ ਚੰਗਾ ਹੈ, ਟੈਰਿਫਾਂ ਵਿਚ ਕਟੌਤੀ ਕਰੇਗਾ ਅਤੇ ਵਪਾਰ ਨੂੰ ਸਸਤਾ, ਤੇਜ਼ ਅਤੇ ਆਸਾਨ ਬਣਾਏਗਾ।


ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਸਾਡੇ ਸੰਬੰਧਾਂ ਵਿਚ ਇਕ ਇਤਿਹਾਸਕ ਦਿਨ ਹੈ। ਮੈਨੂੰ ਖੁਸ਼ੀ ਹੈ ਕਿ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਅੱਜ ਸਾਡੇ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ’ਤੇ ਦਸਤਖਤ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਯੂ.ਕੇ. ਨੇ ਕੀਤੇ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਬਿ੍ਟਿਸ਼ ਹਮਰੁਤਬਾ ਨਾਲ ਕੀਤੀ ਮੁਲਾਕਾਤ
Ad Position 24