30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2025

ਕੈਨੇਡਾ ਦਾ ਪੰਜਾਬੀ ਪਹਿਲਵਾਨ ਪੈਰਾਗੂਏ 'ਚ ਕੁਸ਼ਤੀ ਖੇਡੇਗਾ

ਐਬਟਸਫੋਰਡ, 24 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰਮੁੱਖ ਕੁਸ਼ਤੀ ਸੰਸਥਾ ਰੈਸਲਿੰਗ ਕੈਨੇਡਾ ਲੂਟੇ ਅਤੇ ਕੈਨੇਡੀਅਨ ਉਲੰਪਿਕ ਕਮੇਟੀ ਵਲੋਂ ਪੈਰਾਗੂਏ ਦੀ ਰਾਜਧਾਨੀ ਅਸਨਕਿਓਨ ਵਿਖੇ ਹੋ ਰਹੇ ਪੈਨ-ਅਮਰੀਕਨ ਜੂਨੀਅਰ 2025 ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ...

Ad Position 21
No active advertisement
ਅਜੀਤ ਡੈਸਕ 24-07-2025

ਐਬਟਸਫੋਰਡ, 24 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰਮੁੱਖ ਕੁਸ਼ਤੀ ਸੰਸਥਾ ਰੈਸਲਿੰਗ ਕੈਨੇਡਾ ਲੂਟੇ ਅਤੇ ਕੈਨੇਡੀਅਨ ਉਲੰਪਿਕ ਕਮੇਟੀ ਵਲੋਂ ਪੈਰਾਗੂਏ ਦੀ ਰਾਜਧਾਨੀ ਅਸਨਕਿਓਨ ਵਿਖੇ ਹੋ ਰਹੇ ਪੈਨ-ਅਮਰੀਕਨ ਜੂਨੀਅਰ 2025 ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਪਹਿਲਵਾਨਾਂ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ | 53 ਕਿੱਲੋਵਰਗ ਤੋਂ 125 ਕਿੱਲੋਵਰਗ ਦੇ ਪਹਿਲਵਾਨਾਂ ਦੀ ਕੈਨੇਡਾ ਦੀ ਟੀਮ ਵਿਚ ਐਬਟਸਫੋਰਡ ਦੇ ਜੰਮਪਲ ਪਹਿਲਵਾਨ 20 ਸਾਲਾ ਜ਼ੋਰਾਵਰ ਸਿੰਘ ਢੀਂਡਸਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਬਰਨਬੀ ਮਾਉਟੇਨ ਰੈਸਲਿੰਗ ਕਲੱਬ ਦਾ 6 ਫੁੱਟ 4 ਇੰਚ ਲੰਮਾ ਪਹਿਲਵਾਨ ਜ਼ੋਰਾਵਰ ਸਿੰਘ ਢੀਂਡਸਾ ਕੈਨੇਡੀਅਨ ਟੀਮ ਦਾ ਇਕੋ ਇਕ ਪੰਜਾਬੀ ਪਹਿਲਵਾਨ ਹੈ ਜਿਹੜਾ ਪੈਰਾਗੂਏ ਦੀ ਧਰਤੀ 'ਤੇ 125 ਕਿੱਲੋਵਰਗ ਫ੍ਰੀ ਸਟਾਈਲ ਮੁਕਾਬਲੇ 'ਚ ਆਪਣੀ ਕੁਸ਼ਤੀ ਦੇ ਜ਼ੌਹਰ ਦਿਖਾਏਗਾ | 9 ਤੋਂ 23 ਅਗਸਤ ਤੱਕ ਹੋ ਰਹੀਆਂ ਇਨ੍ਹਾਂ ਪੈਨ-ਅਮਰੀਕਨ ਖੇਡਾਂ ਵਿਚ 41 ਦੇਸ਼ਾਂ ਦੇ 4 ਹਜ਼ਾਰ ਅਥਲੀਟ ਇਸ ਮੁਕਾਬਲੇ 'ਚ ਭਾਗ ਲੈ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 4 ਵਿਦਿਆਰਥੀਆਂ ਦੀਆਂ ਹੱਤਿਆਵਾਂ ਦੇ ਮਾਮਲੇ 'ਚ ਦੋਸ਼ੀ ਨੂੰ 4 ਉਮਰ ਕੈਦਾਂ ਤੇ ਜੁਰਮਾਨਾ ਅਗਲੀ ਖ਼ਬਰ ਮਸਕਟ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਵਿਚ ਬੱਚੇ ਦਾ ਹੋਇਆ ਜਨਮ
Ad Position 24