29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2025

ਅਮਨੀਤ ਕੋਂਡਲ ਐਸ.ਐਸ.ਪੀ. ਬਠਿੰਡਾ ਵਲੋਂ ਆਪਣੀ ਪੀ.ਸੀ.ਆਰ. ਟੀਮ ਸਮੇਤ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 25 ਜੁਲਾਈ (ਸੰਦੀਪ)- ਬੀਤੇ ਦਿਨੀਂ ਪੰਜਾਬ ਪੁਲਿਸ ਦੀ ਬਹਾਦਰ ਪੀ.ਸੀ.ਆਰ. ਟੀਮ ਨੇ 11 ਲੋਕਾਂ ਦੀ ਜਾਨ ਬਚਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਨ੍ਹਾਂ ਬਹਾਦਰ ਜਵਾਨਾਂ....

Ad Position 21
No active advertisement
ਅਜੀਤ ਡੈਸਕ 25-07-2025

ਚੰਡੀਗੜ੍ਹ, 25 ਜੁਲਾਈ (ਸੰਦੀਪ)- ਬੀਤੇ ਦਿਨੀਂ ਪੰਜਾਬ ਪੁਲਿਸ ਦੀ ਬਹਾਦਰ ਪੀ.ਸੀ.ਆਰ. ਟੀਮ ਨੇ 11 ਲੋਕਾਂ ਦੀ ਜਾਨ ਬਚਾਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਨ੍ਹਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਜਜ਼ਬੇ ਨੂੰ ਸਨਮਾਨਿਤ ਕੀਤਾ।


ਦੱਸ ਦੇਈਏ ਕਿ ਸਰਹਿੰਦ ਨਹਿਰ ਵਿਚ ਇਕ ਕਾਰ ਡਿੱਗ ਗਈ ਸੀ। ਕਾਰ ਵਿਚ 5 ਬੱਚਿਆਂ ਸਮੇਤ ਕੁੱਲ 11 ਲੋਕ ਸਵਾਰ ਸਨ। ਬਠਿੰਡਾ ਪੁਲਿਸ ਦੀ ਪੀ. ਸੀ. ਆਰ. ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਰਹਿੰਦ ਨਹਿਰ ‘ਚ ਡਿੱਗੀ ਕਾਰ ‘ਚੋਂ 11 ਲੋਕਾਂ ਦੀ ਜਾਨ ਬਚਾ ਕੇ ਵੀਰਤਾ ਅਤੇ ਬਹਾਦਰੀ ਦੀ ਉੱਚੀ ਮਿਸਾਲ ਪੇਸ਼ ਕੀਤੀ ਸੀ। ਇਸ ਬਹਾਦਰ ਪੀ.ਸੀ.ਆਰ. ਟੀਮ ਨੂੰ ਪੰਜਾਬ ਡੀ. ਜੀ. ਪੀ. ਕਮਾਂਡੇਸ਼ਨ ਡਿਸਕ ਦੇ ਨਾਲ-ਨਾਲ 25,000 ਰੁਪਏ ਨਕਦ ਇਨਾਮ ਨਾਲ ਅੱਜ ਸਨਮਾਨਿਤ ਵੀ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ : ਜੁਆਇੰਟ ਇਲੈਕਟਰੀਸਿਟੀ ਰੈਗੂਲੇਟਰੀ ਕਮਿਸ਼ਨ ਵਲੋਂ ਅੱਜ ਬੁਲਾਈ ਗਈ ਪਬਲਿਕ ਮੀਟਿੰਗ ਅਗਲੀ ਖ਼ਬਰ ਮਾਮਲਾ ਸਾਵਰਕਰ ਵਿਰੁੱਧ ਵਿਵਾਦਪੂਰਨ ਦਾ : ਸੁਪਰੀਮ ਕੋਰਟ ਵਲੋਂ ਰਾਹੁਲ ਗਾਂਧੀ ਵਿਰੁੱਧ ਸੰਮਨ 'ਤੇ ਰੋਕ ਦਾ ਅੰਤਰਿਮ ਆਦੇਸ਼...
Ad Position 24