ਐੱਸ. ਏ. ਐੱਸ. ਨਗਰ, 29 ਅਕਤੂਬਰ (ਕਪਿਲ ਵਧਵਾ) - ਡੇਰਾਬੱਸੀ ਦੇ ਮੁਬਾਰਿਕਪੁਰ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਗਊਸ਼ਾਲਾ ਵਿਚੋਂ ਭਗਵਾਨ ਦੇ ਚਾਂਦੀ ਦੇ ਸਰੂਪ ਅਤੇ ਹੋਰ ਪੂਜਾ ਸਮੱਗਰੀ ਚੋਰੀ ਹੋਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਏ ਸ਼ੱਕੀ ਵਿਅਕਤੀ ਦੀ ਤਸਵੀਰ ਸਾਂਝੀ ਕਰਦਿਆਂ ਆਮ ਲੋਕਾਂ ਤੋਂ ਉਸ ਦੀ ਪਛਾਣ ਕਰਨ ਵਿਚ ਸਹਿਯੋਗ ਦੀ ਅਪੀਲ ਕੀਤੀ ਹੈ। ਮੰਦਰ ਦੇ ਪੁਜਾਰੀ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ, 27-28 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰ ਮੰਦਰ ਵਿਚੋਂ ਭਗਵਾਨ ਦੇ ਚਾਂਦੀ ਦੇ ਸਰੂਪ, ਚਾਂਦੀ ਦੀ ਬੰਸਰੀ ਅਤੇ ਪੂਜਾ ਵਿਚ ਵਰਤਿਆ ਜਾਣ ਵਾਲਾ ਹੋਰ ਚਾਂਦੀ ਦਾ ਸਾਮਾਨ ਚੋਰੀ ਕਰਕੇ ਲੈ ਗਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਤਸਵੀਰ ਵਿਚ ਦਿਖਾਈ ਦੇ ਰਹੇ ਸ਼ੱਕੀ ਦੀ ਪਛਾਣ ਕਰਦਾ ਹੈ ਤਾਂ ਉਹ ਡੀ.ਐੱਸ.ਪੀ. ਡੇਰਾਬੱਸੀ ਵਰਿੰਦਰ ਸਿੰਘ ਖੋਸਾ ਦੇ ਮੋਬਾਈਲ ਨੰਬਰ 7837225700 ਜਾਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਦੇ ਨੰਬਰ 7710111958 ’ਤੇ ਜਾਣਕਾਰੀ ਦੇ ਸਕਦਾ ਹੈ।
ਤਾਜ਼ਾ ਖ਼ਬਰਾਂ
Free
ਮੁਬਾਰਿਕਪੁਰ ਦੇ ਮੰਦਰ ’ਚੋਂ ਭਗਵਾਨ ਦੇ ਚਾਂਦੀ ਦੇ ਸਰੂਪ ਚੋਰੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਲਈ ਪੁਲਿਸ ਵਲੋਂ ਅਪੀਲ
ਐੱਸ. ਏ. ਐੱਸ. ਨਗਰ, 29 ਅਕਤੂਬਰ (ਕਪਿਲ ਵਧਵਾ) - ਡੇਰਾਬੱਸੀ ਦੇ ਮੁਬਾਰਿਕਪੁਰ ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਗਊਸ਼ਾਲਾ...
ਅਜੀਤ ਡੈਸਕ
29-10-2026