29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

'ਇੰਡੀਆ' ਗੱਠਜੋੜ ਦੀ ਰੈਲੀ ਤੋਂ ਪਹਿਲਾਂ, ਖੜਗੇ ਦੀ ਰਿਹਾਇਸ਼ 'ਤੇ ਮੀਟਿੰਗ

ਨਵੀਂ ਦਿੱਲੀ, 29 ਅਕਤੂਬਰ - ਰਾਮਲੀਲ੍ਹਾ ਮੈਦਾਨ ਵਿਚ 1 ਨਵੰਬਰ ਨੂੰ ਹੋਣ ਵਾਲੀ 'ਇੰਡੀਆ' ਗੱਠਜੋੜ ਦੀ ਰੈਲੀ ਤੋਂ ਪਹਿਲਾਂ, ਗੱਠਜੋੜ ਦੇ ਆਗੂਆਂ ਨੇ ਕਾਂਗਰਸ ਪ੍ਰਧਾਨ...

Ad Position 21
No active advertisement
ਅਜੀਤ ਡੈਸਕ 29-10-2026

ਨਵੀਂ ਦਿੱਲੀ, 29 ਅਕਤੂਬਰ - ਰਾਮਲੀਲ੍ਹਾ ਮੈਦਾਨ ਵਿਚ 1 ਨਵੰਬਰ ਨੂੰ ਹੋਣ ਵਾਲੀ 'ਇੰਡੀਆ' ਗੱਠਜੋੜ ਦੀ ਰੈਲੀ ਤੋਂ ਪਹਿਲਾਂ, ਗੱਠਜੋੜ ਦੇ ਆਗੂਆਂ ਨੇ ਕਾਂਗਰਸ ਪ੍ਰਧਾਨ ਮਲਿਕਰਜੁਨ ਖੜਗੇ ਦੀ ਰਿਹਾਇਸ਼ 'ਤੇ ਇਕ ਮੀਟਿੰਗ ਕੀਤੀ।
ਮੀਟਿੰਗ ਵਿਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਕੇ.ਸੀ. ਵੇਣੂਗੋਪਾਲ, ਜੈਰਾਮ ਰਮੇਸ਼, ਨਾਲ ਹੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.), ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.), ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਆਰ.ਜੇ.ਡੀ. ਅਤੇ ਖੱਬੇ ਪੱਖੀ ਆਗੂਆਂ ਨੇ ਸ਼ਿਰਕਤ ਕੀਤੀ।
ਇੰਡੀਆ ਗੱਠਜੋੜ ਦੇ ਆਗੂ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਅਤੇ ਵੋਟਰ ਮਿਟਾਉਣ ਦੇ ਆਪਣੇ ਵਿਰੋਧ ਦੇ ਨਾਲ-ਨਾਲ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਸਤਾਵਿਤ ਕਾਰਵਾਈ ਅਤੇ 1 ਨਵੰਬਰ ਦੀ ਰੈਲੀ ਦੀਆਂ ਤਿਆਰੀਆਂ 'ਤੇ ਚਰਚਾ ਕਰ ਰਹੇ ਹਨ।
ਵਿਰੋਧੀ ਧਿਰ 1 ਨਵੰਬਰ ਦੀ ਰਾਮਲੀਲ੍ਹਾ ਮੈਦਾਨ ਵਿਚ ਰੈਲੀ ਤੋਂ ਪਹਿਲਾਂ 30 ਅਕਤੂਬਰ ਨੂੰ ਇਕ ਮਖੌਲੀ ਸੰਸਦ ਵਰਗਾ (ਪ੍ਰਤੀਕਾਤਮਕ ਮਹਾਂਦੋਸ਼) ਵੀ ਆਯੋਜਿਤ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰੈਸ ਕਾਨਫ਼ਰੰਸ ਦੌਰਾਨ ਬਲਤੇਜ ਪੰਨੂ ਵਲੋਂ ਵਿਰੋਧੀਆਂ ਉੱਪਰ ਤਿੱਖੇ ਸ਼ਬਦੀ ਹਮਲੇ ਅਗਲੀ ਖ਼ਬਰ ਝੋਟਾ ਹੱਤਿਆ ਮਾਮਲੇ 'ਚ ਲਗਾਇਆ ਧਰਨਾ 17ਵੇਂ ਦਿਨ 'ਚ ਦਾਖ਼ਲ
Ad Position 24