ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ) - ਪੰਜਾਬ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸ ਪਾਰਟੀ ਉੱਪਰ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਵਿਚ ਹੋਏ ਇਜਲਾਸ ਵਿਚ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਦੇ ਹੱਕਾਂ ਲਈ ਮਤੇ ਪਾਸ ਕੀਤੇ ਜਾ ਰਹੇ ਸਨ ਤਾਂ ਜਾਣ ਬੁੱਝ ਕੇ ਵਿਰੋਧੀ ਧਿਰ ਵਲੋਂ ਸਾਜਿਸ਼ ਅਧੀਨ ਵਾਕ ਆਊਟ ਕੀਤਾ ਗਿਆ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਜਦੋਂ ਹੁਣ ਪੰਜਾਬ ਫੇਰੀ 'ਤੇ ਰਾਹੁਲ ਗਾਂਧੀ, ਸਚਿਨ ਪਾਇਲਟ ਨਾਲ ਆਉਣਗੇ, ਕੀ ਰਾਹੁਲ ਗਾਂਧੀ ਰਾਜਸਥਾਨ ਵੱਲ ਰਾਇਲਟੀ ਦਾ ਪੰਜਾਬ ਦਾ ਇਕ ਲੱਖ 44 ਕਰੋੜ ਰੁਪਇਆ ਜੋ ਬਣਦਾ ਹੈ ,ਕੀ ਉਹ ਉਸ ਨੂੰ ਦਿਵਾਉਣ ਗੱਲ ਕਰਨਗੇ।
ਇਸ ਮੌਕੇ 'ਤੇ ਬਲਤੇਜ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਨ੍ਹਾਂ ਨੇ ਸੱਤਾ ਸੰਭਾਲਣ ਦੇ ਸਮੇਂ ਪੰਜਾਬ ਚ ਨਹਿਰੀ ਪਾਣੀ ਦੀ ਜੋ 22 ਫ਼ੀਸਦੀ ਵਰਤੋਂ ਹੁੰਦੀ ਸੀ ਉਹ ਹੁਣ ਪੌਣੇ ਪੰਜ ਸਾਲਾਂ ਵਿਚ 88 ਫ਼ੀਸਦੀ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਉੱਪਰ ਆਇਆ ਹੈ। ਉਨਾਂ ਨੇ ਵਿਰੋਧੀ ਧਿਰਾਂ ਤੇ ਇਹ ਵੀ ਦੋਸ਼ ਲਾਇਆ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਛੱਡ ਕੇ ਸਿਰਫ ਲਾਸ਼ਾਂ ਦੀ ਰਾਜਨੀਤੀ 'ਤੇ ਗੱਲਾਂ ਕਰ ਰਹੇ ਹਨ। ਬਲਤੇਜ ਪੰਨੂ ਨੇ ਪਿਛਲੀਆਂ ਸਰਕਾਰਾਂ 'ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਪਹਿਲਾਂ ਪੰਜਾਬ ਵਿਚ ਵੱਡੇ ਵੱਡੇ ਬੋਰਡਾਂ 'ਤੇ ਪੰਜਾਬ ਦੇ ਪਾਣੀਆਂ ਦੇ ਰਾਖੇ ਕਹਿ ਕੇ ਉਕਰਿਆ ਜਾਂਦਾ ਸੀ ਜਦ ਕਿ ਉਹ ਪਾਣੀਆਂ ਦੇ ਉਸ 'ਤੇ ਡਾਕੇ ਸਨ।
ਇਸੇ ਦੌਰਾਨ ਬਲਤੇਜ ਪੰਨੂ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਵਲੋਂ ਨਸ਼ਿਆਂ ਸੰਬੰਧੀ ਕੀਤੀ ਗੱਲ 'ਤੇ ਕਿਹਾ ਕਿ ਨਸ਼ੇ ਦੀ ਤੋੜ ਕਦੇ ਨਸ਼ਾ ਨਹੀਂ ਹੋ ਸਕਦਾ। ਪੰਜਾਬ ਵਿਚ ਪਰਾਲੀ ਦੇ ਮੁੱਦੇ 'ਤੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਲਈ 800 ਕਰੋੜ ਦੀ ਮਸ਼ੀਨਰੀ ਦੇ ਨਾਲ ਬਣਾਈਆਂ ਪਰਾਲੀ ਦੀਆਂ ਗੰਢਾਂ ਹੀ ਨਜ਼ਰ ਪੈ ਰਹੀਆਂ ਹਨ।
ਤਾਜ਼ਾ ਖ਼ਬਰਾਂ
Free
ਪ੍ਰੈਸ ਕਾਨਫ਼ਰੰਸ ਦੌਰਾਨ ਬਲਤੇਜ ਪੰਨੂ ਵਲੋਂ ਵਿਰੋਧੀਆਂ ਉੱਪਰ ਤਿੱਖੇ ਸ਼ਬਦੀ ਹਮਲੇ
ਚੰਡੀਗੜ੍ਹ, 29 ਅਕਤੂਬਰ (ਅਜਾਇਬ ਸਿੰਘ ਔਜਲਾ) - ਪੰਜਾਬ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਪੰਨੂ...
ਅਜੀਤ ਡੈਸਕ
29-10-2026