27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਖੇਤ 'ਚ ਕੰਮ ਕਰਦੇ ਸਮੇਂ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ

ਲਹਿਰਾਗਾਗਾ, 26 ਜੁਲਾਈ (ਅਸ਼ੋਕ ਗਰਗ)-ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇਕ ਕਿਸਾਨ ਦੀ ਖੇਤ...

Ad Position 21
No active advertisement
ਅਜੀਤ ਡੈਸਕ 26-07-2025

ਲਹਿਰਾਗਾਗਾ, 26 ਜੁਲਾਈ (ਅਸ਼ੋਕ ਗਰਗ)-ਨੇੜਲੇ ਪਿੰਡ ਲਹਿਲ ਕਲਾਂ ਵਿਖੇ ਇਕ ਕਿਸਾਨ ਦੀ ਖੇਤ ਵਿਚ ਕੰਮ ਕਰਨ ਸਮੇਂ ਮੋਟਰ ਵਿਚ ਕਰੰਟ ਆਉਣ ਕਰਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਸਬੰਧੀ ਪਿੰਡ ਲਹਿਲ ਕਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਗੁਰਤੇਜ ਸਿੰਘ ਪੁੱਤਰ ਲਾਭ ਸਿੰਘ ਉਮਰ ਕਰੀਬ 48 ਸਾਲ ਦੱਸੀ ਜਾ ਰਹੀ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਗੁਰਤੇਜ ਸਿੰਘ ਆਪਣੇ ਖੇਤ ਵਿਚ ਜੀਰੀ ਦੀ ਫਸਲ ਨੂੰ ਪਾਣੀ ਲਗਾ ਰਿਹਾ ਸੀ। ਮੋਟਰ ਤੋਂ ਪਾਣੀ ਪੀਣ ਸਮੇਂ ਅਚਾਨਕ ਹੀ ਮੋਟਰ ਵਿਚ ਕਰੰਟ ਆ ਗਿਆ, ਜਿਸ ਨੂੰ ਹੱਥ ਲਾਉਣ ਸਮੇਂ ਗੁਰਤੇਜ ਸਿੰਘ ਕਰੰਟ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਪੁੱਤਰ ਅਤੇ ਧੀ ਵਿਦੇਸ਼ ਰਹਿੰਦੇ ਹਨ। 

Ad Position 22
No active advertisement
ਪਿਛਲੀ ਖ਼ਬਰ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਵਰਕਰਾਂ ਹੜਤਾਲ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ
Ad Position 24