ਅੰਮ੍ਰਿਤਸਰ, 26 ਅਕਤੂਬਰ (ਜਸਵੰਤ ਸਿੰਘ ਜੱਸ)- ਪਾਕਿਸਤਾਨ ਵੱਸਦੇ ਸਿੱਖ ਸ਼ਰਧਾਲੂਆਂ ਦਾ ਗੁਰਧਾਮ ਦਰਸ਼ਨਾਂ ਲਈ ਭਾਰਤ ਆਇਆ ਜੱਥਾ ਅੱਜ ਦੇਰ ਸ਼ਾਮ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਾ ਜਿੱਥੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵਲੋਂ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਜਥੇ ਦੀ ਅਗਵਾਈ ਪਾਕਿਸਤਾਨੀ ਸਿੱਖ ਸਰਦਾਰ ਪਪਿੰਦਰ ਸਿੰਘ ਕਰ ਰਹੇ ਹਨ। ਜੱਥੇ ਵਲੋਂ ਕੱਲ੍ਹ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ ਜਾਣਗੇ।