26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਖਮਾਣੋਂ ਦੇ ਨਿੱਜੀ ਨਸ਼ਾ ਛੁਡਾਊ ਹਸਪਤਾਲ 'ਤੇ ਕੇਂਦਰੀ ਜਾਂਚ ਬਿਊਰੋ ਵਲੋਂ ਛਾਪੇਮਾਰੀ

ਖਮਾਣੋਂ, 26 ਅਕਤੂਬਰ (ਮਨਮੋਹਣ ਸਿੰਘ ਕਲੇਰ)- ਇਥੋਂ ਦੇ ਇਕ ਨਿੱਜੀ ਨਸ਼ਾ ਛਡਾਊ ਹਸਪਤਾਲ ਵਿਖੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਸਵੇਰੇ ਕਰੀਬ 10 ਵਜੇ ਦੇ ਲਗਭਗ ਛਾਪੇਮਾਰੀ ਕਰਕੇ ਹਸਪਤਾਲ ਅੰਦਰ ਰਿਕਾਰਡ ਦੀ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 26-10-2026

ਖਮਾਣੋਂ, 26 ਅਕਤੂਬਰ (ਮਨਮੋਹਣ ਸਿੰਘ ਕਲੇਰ)- ਇਥੋਂ ਦੇ ਇਕ ਨਿੱਜੀ  ਨਸ਼ਾ ਛਡਾਊ ਹਸਪਤਾਲ ਵਿਖੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਸਵੇਰੇ ਕਰੀਬ 10 ਵਜੇ ਦੇ ਲਗਭਗ ਛਾਪੇਮਾਰੀ ਕਰਕੇ ਹਸਪਤਾਲ ਅੰਦਰ ਰਿਕਾਰਡ ਦੀ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ। ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਸੁਰੱਖਿਆ ਗਾਰਡਾਂ ਵਲੋਂ ਹਸਪਤਾਲ ਜਾਣ ਤੋ ਮਨਾਂ ਕਰਨ ਉਪਰੰਤ ਮਿਲੀ ਜਾਣਕਾਰੀ ਮੁਤਾਬਿਕ ਇਹ ਜਾਂਚ ਚੰਡੀਗੜ੍ਹ ਜਾਂ ਦਿੱਲੀ ਤੋਂ ਪਹੁੰਚੀਆਂ ਟੀਮਾਂ ਵਲੋਂ ਕੀਤੀ ਜਾ ਰਹੀ ਹੈ। ਇਹ ਜਾਂਚ ਕਿਸ ਸੰਬੰਧ ਵਿਚ ਕੀਤੀ ਜਾ ਰਹੀ ਹੈ, ਇਸ ਬਾਰੇ ਕੁਝ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ। ਖਬਰ ਲਿਖੇ ਜਾਣ ਤੱਕ ਕੇਂਦਰੀ ਜਾਂਚ ਬਿਊਰੋ ਦੀ ਛਾਪੇਮਾਰੀ ਜਾਰੀ ਰਹੀ। ਜਾਣਕਾਰੀ ਮੁਤਾਬਿਕ ਇਹ ਹਸਪਤਾਲ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਨਸ਼ੇ ਦੀ ਦਵਾਈ ਦੇ ਰਿਹਾ ਸੀ, ਜਿੱਥੇ ਕਿ ਅਕਸਰ ਹੀ ਵੱਡੀ ਗਿਣਤੀ ਵਿਚ ਮਰੀਜ਼ ਪਹੁੰਚਦੇ ਸਨ।

Ad Position 22
No active advertisement
ਪਿਛਲੀ ਖ਼ਬਰ ਟਰੈਕਟਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਮੌਤ, ਮ੍ਰਿਤਕ ਪੰਜ ਭੈਣਾਂ ਦਾ ਸੀ ਇਕਲੌਤਾ ਭਰਾ ਅਗਲੀ ਖ਼ਬਰ ਇਕ ਨਵੰਬਰ ਦੀ ਰੈਲੀ ਦੀ ਤਾਰੀਕ ਬਦਲਣ ਰਾਹੁਲ ਗਾਂਧੀ - 1984 ਦੰਗਾ ਪੀੜਤ
Ad Position 24