26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੋਗਾ ਗੋਲੀਕਾਂਡ - ਡੀ.ਜੀ.ਪੀ. ਗੌਰਵ ਯਾਦਵ ਪਹੁੰਚੇ ਘਟਨਾ ਸਥਲ, ਪਰਿਵਾਰਿਕ ਮੈਂਬਰਾਂ ਨਾਲ ਕੀਤੀ ਗੱਲਬਾਤ

ਮੋਗਾ, 27 ਅਕਤੂਬਰ - ਡੀ.ਜੀ.ਪੀ. ਗੌਰਵ ਯਾਦਵ ਗੋਲੀਬਾਰੀ ਵਾਲੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਘਟਨਾ ਸਥਲ ਦਾ ਨਿਰੀਖਣ ਕਰਦੇ ਹੋਏ ਉਨ੍ਹਾਂ ਪਰਿਵਾਰਿਕ ਮੈਂਬਰਾਂ...

Ad Position 21
No active advertisement
ਅਜੀਤ ਡੈਸਕ 26-10-2026

ਮੋਗਾ, 27 ਅਕਤੂਬਰ - ਡੀ.ਜੀ.ਪੀ. ਗੌਰਵ ਯਾਦਵ ਗੋਲੀਬਾਰੀ ਵਾਲੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਘਟਨਾ ਸਥਲ ਦਾ ਨਿਰੀਖਣ ਕਰਦੇ ਹੋਏ ਉਨ੍ਹਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ।
। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੰਜ ਲੋਕਾ ਨੂੰ ਰਾਊਂਡ ਅਪ ਕਰ ਲਿਆ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਘਟਨਾ ਆਪਸੀ ਪੁਰਾਣੀ ਰੰਜਿਸ਼ ਕਾਰਨ ਵਾਪਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰਵਾਦ ਤੇ ਕ੍ਰਾਈਮਬਰਦਾਸ਼ਤ ਨਹੀਂ ਕੀਤਾ ਜਾਵੇਗਾ।  
ਦੱਸ ਦਈਏ ਕਿ ਬੀਤੀ ਦੇਰ ਰਾਤ ਮੋਗਾ ਦੇ ਅੰਗਦਪੁਰਾ ਵਿਚ ਕਾਲੀ ਸਕਾਰਪੀਓ ਸਵਾਰਾਂ ਦੁਕਾਨ ਅੱਗੇ ਥੜੀ ਉੱਪਰ ਬੈਠੇ ਚਾਰ ਤੋਂ ਪੰਜ ਨੌਜਵਾਨਾਂ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਚਾਰ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਤੇ ਉਥੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ। ਜ਼ਖਮੀ ਹੋਏ ਚਾਰ ਨੌਜਵਾਨਾਂ  ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੈ ਅਤੇ ਦੂਸਰਾ ਮਾਮੂਲੀ ਜਖਮੀ ਦੱਸਿਆ ਜਾ ਰਿਹਾ ਹੈ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।  ਪੁਲਿਸ ਜਾਂਚ ਵਿਚ ਲੱਗੀ ਹੋਈ ਹੈ ਅਤੇ ਮੁਲਜਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. - ਮਾਣਹਾਨੀ ਮਾਮਲੇ ''ਚ ਰਾਹੁਲ ਗਾਂਧੀ ਨੂੰ ਰਾਹਤ, ਅਦਾਲਤ ਨੇ ਕੇਸ ਕੀਤਾ ਖਾਰਜ ਅਗਲੀ ਖ਼ਬਰ ਦੁਨੀਆ ਦੀ ਲਗਭਗ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ ਬ੍ਰਿਕਸ ਰਾਸ਼ਟਰ - 12ਵੇਂ ਬ੍ਰਿਕਸ ਸੰਸਦੀ ਫੋਰਮ ਚ, ਓਮ ਬਿਰਲਾ
Ad Position 24