26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2025

ਭਾਰਤ-ਇੰਗਲੈਂਡ ਚੌਥਾ ਟੈਸਟ : ਪਹਿਲੀ ਪਾਰੀ ਵਿਚ ਇੰਗਲੈਂਡ ਦੀ ਪੂਰੀ ਟੀਮ 669 ਦੌੜਾਂ ਬਣਾ ਕੇ ਆਊਟ

ਮੈਨਚੈਸਟਰ, 26 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 669 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਪਹਿਲੀ ਪਾਰੀ ਦੇ ਆਧਾਰ 'ਤੇ ਉਸ ਨੂੰ 311 ਦੌੜਾਂ...

Ad Position 21
No active advertisement
ਅਜੀਤ ਡੈਸਕ 26-07-2025

 ਮੈਨਚੈਸਟਰ, 26 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਦੀ ਪੂਰੀ ਟੀਮ ਪਹਿਲੀ ਪਾਰੀ ਵਿਚ 669 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਪਹਿਲੀ ਪਾਰੀ ਦੇ ਆਧਾਰ 'ਤੇ ਉਸ ਨੂੰ 311 ਦੌੜਾਂ ਦੀ ਬੜਤ ਮਿਲੀ ਹੈ। ਇੰਗਲੈਂਡ ਵਲੋਂ ਜੋ ਰੂਟ ਨੇ ਸਭ ਤੋਂ ਵੱਧ 150 ਦੌੜਾਂ ਬਣਾਈਆਂ ਜਦਕਿ ਕਪਤਾਨ ਬੈਨ ਸਟੋਕਸ ਨੇ 141 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਬੈਨ ਡਕੇਟ ਨੇ 94 ਅਤੇ ਓਲੀ ਪੋਪ ਨੇ 94 ਦੌੜਾਂ ਬਣਾਈਆਂ। ਭਾਰਤ ਵਲੋਂ ਸਪਿੰਨ ਗੇਂਦਬਾਜ਼ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ ਜਦਕਿ ਜਸਪ੍ਰੀਤ ਬੁੰਮਰਾਹ ਅਤੇ ਵਾਸ਼ਿੰਗਟਨ ਸੁੰਦਰ ਨੇ 2-2, ਅੰਸ਼ੁਲ ਕੰਬੋਜ ਅਤੇ ਮੁਹੰਮਦ ਸਿਰਾਜ ਨੇ ਇਕ-ਇਕ ਵਿਕਟ ਹਾਸਲ ਕੀਤੀ।
ਲੜੀ ਦਾ ਪਹਿਲਾ ਮੈਚ ਇੰਗਲੈਂਡ ਨੇ ਜਿੱਤਿਆ ਸੀ ਜਦਕਿ ਦੂਜੇ ਮੈਚ ਵਿਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਸੀ। ਤੀਜਾ ਮੈਚ ਜਿੱਤ ਕੇ ਇੰਗਲੈਂਡ ਨੇ 2-1 ਦੀ ਬੜਤ ਹਾਸਲ ਕਰ ਲਈ ਸੀ ਤੇ ਚੌਥਾ ਮੈਚ ਜਿੱਤ ਕੇ ਇੰਗਲੈਂਡ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ। ਭਾਰਤ ਦੀ ਟੀਮ ਵੀ ਇਹ ਮੈਚ ਜਿੱਤ ਕੇ ਲੜੀ ਬਰਾਬਰ ਕਰਨਾ ਚਾਹੇਗੀ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਇੰਗਲੈਂਡ ਚੌਥਾ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਖਰਾਬ ਸ਼ੁਰੂਆਤ, ਯਸ਼ਸਵੀ ਜੈਸਵਾਲ ਅਤੇ ਸਾਈ ਸੁਦਰਸ਼ਨ ਬਿਨਾਂ ਕੋਈ ਦੌੜ... ਅਗਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਨੇ ਆਪਣੇ ਜੱਦੀ ਪਿੰਡ ਚੰਨਣਵਾਲ ਵਿਖੇ ਦੋ ਏਕੜ ਜ਼ਮੀਨ 'ਚ ਲਾਇਆ ਜੰਗਲ
Ad Position 24