23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਬੀਜਾਪੁਰ ਵਿਚ ਇਨਾਮੀ ਮਾਓਵਾਦੀ ਮਾਰੇ ਗਏ, ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ

ਬੀਜਾਪੁਰ, 27 ਜੁਲਾਈ- ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਬਲਾਂ ਨੇ ਦੱਖਣ-ਪੱਛਮੀ ਸਰਹੱਦੀ ਜੰਗਲਾਂ ਵਿਚ ਇਕ ਮੁਕਾਬਲੇ ਵਿਚ 17 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ 4 ਮਾਓਵਾਦੀਆਂ ਨੂੰ ਮਾਰ ...

Ad Position 21
No active advertisement
ਅਜੀਤ ਡੈਸਕ 27-07-2025

ਬੀਜਾਪੁਰ, 27 ਜੁਲਾਈ- ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੁਰੱਖਿਆ ਬਲਾਂ ਨੇ ਦੱਖਣ-ਪੱਛਮੀ ਸਰਹੱਦੀ ਜੰਗਲਾਂ ਵਿਚ ਇਕ ਮੁਕਾਬਲੇ ਵਿਚ 17 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ 4 ਮਾਓਵਾਦੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿਚ ਦੋ ਮਹਿਲਾ ਮਾਓਵਾਦੀ ਵੀ ਸ਼ਾਮਿਲ ਸਨ। ਮਾਰੇ ਗਏ ਮਾਓਵਾਦੀ ਦੱਖਣੀ ਸਬ ਜ਼ੋਨਲ ਬਿਊਰੋ ਨਾਲ ਜੁੜੇ ਏ.ਸੀ.ਐਮ. ਪੱਧਰ ਦੇ ਕਮਾਂਡਰ ਸਨ।

ਮੌਕੇ ਤੋਂ ਵੱਡੀ ਮਾਤਰਾ ਵਿਚ ਹਥਿਆਰ, ਗੋਲਾ ਬਾਰੂਦ ਅਤੇ ਨਕਸਲੀ ਸਮੱਗਰੀ ਵੀ ਜ਼ਬਤ ਕੀਤੀ ਗਈ ਹੈ। ਬੀਜਾਪੁਰ ਦੇ ਐਸ.ਪੀ. ਜਤਿੰਦਰ ਯਾਦਵ ਨੇ ਦੱਸਿਆ ਕਿ ਬਾਸਾਗੁਡਾ ਅਤੇ ਗੰਗਲੂਰ ਥਾਣਾ ਖੇਤਰ ਦੇ ਸਰਹੱਦੀ ਜੰਗਲਾਂ ਵਿਚ ਮਾਓਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਦੇ ਆਧਾਰ 'ਤੇ, ਡੀ.ਆਰ.ਜੀ. ਬੀਜਾਪੁਰ ਟੀਮ ਨੇ ਇਕ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ, ਪੁਲਿਸ ਟੀਮ ਅਤੇ ਮਾਓਵਾਦੀਆਂ ਵਿਚਕਾਰ ਰੁਕ-ਰੁਕ ਕੇ ਮੁਕਾਬਲਾ ਹੋਇਆ, ਜਿਸ ਵਿਚ 4 ਮਾਓਵਾਦੀ ਮਾਰੇ ਗਏ।

Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਚੁੰਗੀ ਨੇੜੇ ਬੋਲੈਰੋ ਗੱਡੀ ਨੂੰ ਅਚਾਨਕ ਲੱਗੀ ਅੱਗ ਅਗਲੀ ਖ਼ਬਰ ਗੁਜਰਾਤ ਵਿਚ ਭਾਰੀ ਮੀਂਹ ਨੇ ਜਨਜੀਵਨ ਕੀਤਾ ਪ੍ਰਭਾਵਿਤ
Ad Position 24