23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਬੜੂੰਦੀ ‘ਚ ਸਰਪੰਚ ਦੀ ਜ਼ਿਮਨੀ ਚੋਣ ‘ਚ ਜਸਵਿੰਦਰ ਸਿੰਘ ਬਿੱਟੂ 746 ਵੋਟਾਂ ਨਾਲ ਜੇਤੂ ਰਹੇ

ਲੋਹਟਬੱਦੀ, 27 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਹਲਕਾ ਰਾਏਕੋਟ ਦੇ ਨਾਮਵਰ ਪਿੰਡ ਬੜੂੰਦੀ ‘ਚ ਅੱਜ ਸਰਪੰਚ ਦੇ ਖਾਲੀ ਪਏ ਅਹੁਦੇ ਲਈ ਹੋਈ ਜ਼ਿਮਨੀ ਚੋਣ ‘ਚ ਸਵਰਗੀ ਸਰਪੰਚ ਹਰਮਿੰਦਰ ਸਿੰਘ ਗੀਗਾ ਦੇ ਛੋਟੇ ਭਰਾ ਜਸਵਿੰਦਰ ...

Ad Position 21
No active advertisement
ਅਜੀਤ ਡੈਸਕ 27-07-2025

ਲੋਹਟਬੱਦੀ, 27 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)-ਹਲਕਾ ਰਾਏਕੋਟ ਦੇ ਨਾਮਵਰ ਪਿੰਡ ਬੜੂੰਦੀ ‘ਚ ਅੱਜ ਸਰਪੰਚ ਦੇ ਖਾਲੀ ਪਏ ਅਹੁਦੇ ਲਈ ਹੋਈ ਜ਼ਿਮਨੀ ਚੋਣ ‘ਚ ਸਵਰਗੀ ਸਰਪੰਚ ਹਰਮਿੰਦਰ ਸਿੰਘ ਗੀਗਾ ਦੇ ਛੋਟੇ ਭਰਾ ਜਸਵਿੰਦਰ ਸਿੰਘ ਬਿੱਟੂ ਵੱਡੀ ਗਿਣਤੀ ਵੋਟਾਂ ਦੇ ਫਰਕ ਨਾਲ ਵਿਰੋਧੀ ਉੇਮੀਦਵਾਰ ਨੂੰ ਹਰਾ ਕੇ ਪਿੰਡ ਦੇ ਸਰਪੰਚ ਬਣ ਗਏ। । ਕੁੱਲ ਵੋਟਾਂ 3401 ‘ਚੋਂ ਪੋਲ ਹੋਈਆਂ ਜਿਨ੍ਹਾਂ 'ਚੋਂ 2246 ਵੋਟਾਂ ਰੱਦ, ਨੋਟਾ ਅਤੇ ਵਿਰੋਧੀ ਉਮੀਦਵਾਰ ਨੂੰ ਪਈਆਂ ਵੋਟਾਂ ਮੁਕਾਬਲੇ ਜਸਵਿੰਦਰ ਸਿੰਘ ਬਿੱਟੂ ਚੋਣ ਨਿਸ਼ਾਨ ਟਰੈਕਟਰ ਰਾਹੀਂ 746 ਵੋਟਾਂ ਦੇ ਫਰਕ ਨਾਲ ਜੇਤੂ ਰਹੇ।ਅੱਜ ਸਵੇਰ ਤੋਂ ਹੀ ਵੋਟਰਾਂ ਵਲੋਂ ਉਤਸ਼ਾਹ ਨਾਲ ਆਪਣੀਆਂ ਵੋਟਾਂ ਪਾਈਆਂ ਗਈਆਂ ਅਤੇ ਬਜ਼ੁਰਗ ਵੋਟਰਾਂ ਦੇ ਭੁਗਤਾਨ ਲਈ ਦੋਵਾਂ ਧੜ੍ਹਿਆਂ ‘ਚ ਮਾਮੂਲੀ ਨੋਕ-ਝੋਕ ਵੀ ਹੋਈ ਪਰੰਤੂ ਸਮੁੱਚੀ ਚੋਣ ਪ੍ਰਕਿਰਿਆ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅਮਨ-ਅਮਾਨ ਨਾਲ ਮੁਕੰਮਲ ਹੋਈ । ਜਿਉਂ ਹੀ ਜੇਤੂ ਉਮੀਦਵਾਰ ਜਸਵਿੰਦਰ ਸਿੰਘ ਬਿੱਟੂ ਜੇਤੂ ਸਰਟੀਫਿਕੇਟ ਲੈ ਕੇ ਚੋਣ ਬੂਥ ਤੋਂ ਭੰਗੜਾ ਪਾਉਂਦੇ ਬਾਹਰ ਨਿਕਲੇ ਤਾਂ ਵਰਕਰਾਂ ਤੇ ਸਮਰਥਕ ਵੀ ਖੁਸ਼ੀ 'ਚ ਭੰਗੜਾ ਪਾਉਣ ਲਗੇ।

 

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਹਮਾਇਤੀ ਪੰਚ ਬਾਬੂ ਨਾਇਕ ਨੇ ਸੱਤਾਧਾਰੀ ਪੱਖੀ ਕੈਪਟਨ ਸੁਖਵਿੰਦਰ ਸਿੰਘ ਨੂੰ 27 ਵੋਟਾਂ ਨਾਲ ਕੀਤਾ ਚਿੱਤ ਅਗਲੀ ਖ਼ਬਰ ਪਿੰਡ ਸਿੰਘਪੁਰਾ ਤੋਂ ਆਮ ਆਦਮੀ ਪਾਰਟੀ ਦੀ ਸਰਪੰਚ ਨਰਿੰਦਰਜੀਤ ਕੌਰ ਜੇਤੂ
Ad Position 24