21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਭਾਰਤੀ-ਪਾਕਿ ਸਰਹੱਦ 'ਤੇ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ, ਪਿਸਤੌਲ, ਹੈਰੋਇਨ ਤੇ ਡਰੋਨ ਫੜੇ

ਅਟਾਰੀ (ਅੰਮ੍ਰਿਤਸਰ), 28 ਜੁਲਾਈ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬੀਐਸਐਫ ਨੇ ਭਾਰਤਾ-ਪਾਕਿ ਸਰਹੱਦ 'ਤੇ ਹੈਰੋਇਨ ਅਤੇ ਪਿਸਤੌਲ ਨਾਲ ਭਰੇ 4 ਡਰੋਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੀਐਸਐਫ ਦੇ ਪੰਜਾਬ...

Ad Position 21
No active advertisement
ਅਜੀਤ ਡੈਸਕ 28-07-2025

ਅਟਾਰੀ (ਅੰਮ੍ਰਿਤਸਰ), 28 ਜੁਲਾਈ - (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਬੀਐਸਐਫ ਨੇ ਭਾਰਤਾ-ਪਾਕਿ ਸਰਹੱਦ 'ਤੇ ਹੈਰੋਇਨ ਅਤੇ ਪਿਸਤੌਲ ਨਾਲ ਭਰੇ 4 ਡਰੋਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੀਐਸਐਫ ਦੇ ਪੰਜਾਬ ਸੈਕਟਰ ਦੇ ਜਵਾਨਾਂ ਵਲੋਂ ਵੱਖ-ਵੱਖ ਸਰਹੱਦ 'ਤੇ ਰਾਤ ਸਮੇਂ ਡਿਊਟੀ ਕਰਦਿਆਂ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਆਪਣੀਆਂ ਅਣਥੱਕ ਕੋਸ਼ਿਸ਼ਾਂ ਨੂੰ ਜਾਰੀ ਰੱਖਦੇ ਹੋਏ, ਅੰਮ੍ਰਿਤਸਰ ਸੈਕਟਰ ਸਰਹੱਦ 'ਤੇ ਵੱਖ-ਵੱਖ ਘਟਨਾਵਾਂ ਵਿਚ ਇਕ ਪਿਸਤੌਲ ਅਤੇ ਹੈਰੋਇਨ ਸਮੇਤ 4 ਡਰੋਨ ਜ਼ਬਤ ਕੀਤੇ। 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ, ਡਿਊਟੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਿੰਡ-ਪੁਲਮੋਰਾਂ ਅੰਮ੍ਰਿਤਸਰ ਦੇ ਨਾਲ ਲੱਗਦੇ ਖੇਤਰ ਤੋਂ 3 ਡੀਜੇਆਈ ਮੈਵਿਕ 3 ਕਲਾਸਿਕ ਡਰੋਨ, 1 ਪਿਸਤੌਲ ਅਤੇ 2 ਹੈਰੋਇਨ ਪੈਕੇਟ ਵਜ਼ਨ 1.150 ਕਿਲੋਗ੍ਰਾਮ ਬਰਾਮਦ ਕੀਤੇ। ਡਰੋਨਾਂ ਨਾਲ ਜੁੜਿਆ ਇਕ-ਇਕ ਪੈਕੇਟ ਮਿਲਿਆ। ਬੀਐਸਐਫ ਵਲੋਂ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ 'ਤੇ ਇਕ ਸਾਂਝੇ ਸਰਚ ਆਪ੍ਰੇਸ਼ਨ ਵਿਚ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਪਿੰਡ ਡੱਲ, ਤਰਨਤਾਰਨ ਦੇ ਨਾਲ ਲੱਗਦੇ ਇਕ ਖੇਤੀ ਖੇਤਰ ਤੋਂ 1 ਡੀਜੇਆਈ ਏਆਈਆਰ 3 ਡਰੋਨ ਬਰਾਮਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਜੰਮੂ ਕਸ਼ਮੀਰ: ਫ਼ੌਜ ਨੇ ਚਲਾਇਆ ਆਪ੍ਰੇਸ਼ਨ ‘ਮਹਾਦੇਵ’, 3 ਅੱਤਵਾਦੀ ਢੇਰ ਅਗਲੀ ਖ਼ਬਰ ਏ.ਟੀ.ਪੀ. ਸੁਖਦੇਵ ਵਸ਼ਿਸ਼ਟ ਅਤੇ ਮਹੇਸ਼ ਮਖੀਜਾ ਅਦਾਲਤ ਵਿਚ ਪੇਸ਼, ਵਿਧਾਇਕ ਰਮਨ ਅਰੋੜਾ ਦੀ ਵੀ ਹੋਵੇਗੀ ਅੱਜ ਪੇਸ਼ੀ
Ad Position 24