21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਜੰਮੂ ਕਸ਼ਮੀਰ: ਫ਼ੌਜ ਨੇ ਚਲਾਇਆ ਆਪ੍ਰੇਸ਼ਨ ‘ਮਹਾਦੇਵ’, 3 ਅੱਤਵਾਦੀ ਢੇਰ

ਸ੍ਰੀਨਗਰ, 28 ਜੁਲਾਈ- ਜੰਮੂ-ਕਸ਼ਮੀਰ ਵਿਖੇ ਸ੍ਰੀਨਗਰ ਦੇ ਲਿਡਵਾਸ ਵਿਚ ਫੌਜ ਦਾ ਆਪ੍ਰੇਸ਼ਨ ਮਹਾਦੇਵ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਦੇ 3 ਅੱਤਵਾਦੀ....

Ad Position 21
No active advertisement
ਅਜੀਤ ਡੈਸਕ 28-07-2025

ਸ੍ਰੀਨਗਰ, 28 ਜੁਲਾਈ- ਜੰਮੂ-ਕਸ਼ਮੀਰ ਵਿਖੇ ਸ੍ਰੀਨਗਰ ਦੇ ਲਿਡਵਾਸ ਵਿਚ ਫੌਜ ਦਾ ਆਪ੍ਰੇਸ਼ਨ ਮਹਾਦੇਵ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਗਾਮ ਹਮਲੇ ਦੇ 3 ਅੱਤਵਾਦੀ ਮੁਕਾਬਲੇ ਵਿਚ ਮਾਰੇ ਗਏ ਹਨ। ਭਾਰਤੀ ਫੌਜ ਦੀ ਚਿਨਾਰ ਕੋਰ ਨੇ ਕਿਹਾ ਕਿ ਸੋਮਵਾਰ ਨੂੰ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਲਿਡਵਾਸ ਖੇਤਰ ਵਿਚ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਤੇ ਇਹ ਆਪ੍ਰੇਸ਼ਨ ਅਜੇ ਜਾਰੀ ਹੈ।

ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ਤੋਂ ਬਾਅਦ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਦੂਰੋਂ ਦੋ ਵਾਰ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇਲਾਕੇ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਹਰਵਾਨ ਇਲਾਕੇ ਵਿਚ ਦਾਚੀਗਾਮ ਨੈਸ਼ਨਲ ਪਾਰਕ ਨੇੜੇ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ।


ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਰਚੀ ਕੱਟਣ ਨੂੰ ਲੈ ਕੇ ਸਿਵਲ ਹਸਪਤਾਲ ’ਚ ਹੰਗਾਮਾ ਅਗਲੀ ਖ਼ਬਰ ਭਾਰਤੀ-ਪਾਕਿ ਸਰਹੱਦ 'ਤੇ ਬੀਐਸਐਫ ਨੂੰ ਮਿਲੀ ਵੱਡੀ ਸਫਲਤਾ, ਪਿਸਤੌਲ, ਹੈਰੋਇਨ ਤੇ ਡਰੋਨ ਫੜੇ
Ad Position 24