21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਚੋਰਾਂ ਨੇ ਬੱਸ ਅੱਡੇ ’ਚੋਂ ਚੁੱਕੀ ਸਰਕਾਰੀ ਬੱਸ

ਮੌੜ ਮੰਡੀ, (ਬਠਿੰਡਾ), 28 ਜੁਲਾਈ (ਗੁਰਜੀਤ ਸਿੰਘ ਕਮਾਲੂ)- ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਸ਼ਹਿਰ ਮੌੜ ਮੰਡੀ ਦੇ ਬੱਸ ਅੱਡੇ ’ਚੋਂ ਚੋਰਾਂ ਵਲੋਂ ਸਰਕਾਰੀ ਬੱਸ ਲੈ ਕੇ ਜਾਣ ਦਾ ਮਾਮਲਾ....

Ad Position 21
No active advertisement
ਅਜੀਤ ਡੈਸਕ 28-07-2025

ਮੌੜ ਮੰਡੀ, (ਬਠਿੰਡਾ), 28 ਜੁਲਾਈ (ਗੁਰਜੀਤ ਸਿੰਘ ਕਮਾਲੂ)- ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਸ਼ਹਿਰ ਮੌੜ ਮੰਡੀ ਦੇ ਬੱਸ ਅੱਡੇ ’ਚੋਂ ਚੋਰਾਂ ਵਲੋਂ ਸਰਕਾਰੀ ਬੱਸ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਡੇਢ ਕੁ ਕਿਲੋਮੀਟਰ ਦੂਰ ਜਾ ਕੇ ਉਸ ਸਮੇਂ ਫੇਲ੍ਹ ਹੋ ਗਈ, ਜਦੋਂ ਇਹ ਬੱਸ ਪਿੰਡ ਘੁੰਮਣ ਵਾਲੇ ਰਾਹ ’ਤੇ ਚਿੱਕੜ ਵਿਚ ਫਸ ਗਈ। ਚੋਰਾਂ ਨੇ ਬੱਸ ਨੂੰ ਗਾਰ ’ਚੋਂ ਕੱਢਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੇ ਤੇ ਆਖਰ ਬੱਸ ਨੂੰ ਗਾਰ ਵਿਚ ਹੀ ਫਸੀ ਛੱਡ ਕੇ ਭੱਜ ਗਏ।

ਇਸ ਘਟਨਾ ਦਾ ਸੰਬੰਧਿਤ ਬੱਸ ਦੇ ਚਾਲਕ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਬੱਸ ਨੂੰ ਆਪਣੇ ਰੂਟ ’ਤੇ ਲਿਜਾਣ ਲਈ ਬੱਸ ਅੱਡੇ ਪੁੱਜੇ। ਘਟਨਾ ਦਾ ਪਤਾ ਚਲਦਿਆਂ ਹੀ ਪੀ.ਆਰ.ਟੀ.ਸੀ. ਅਧਿਕਾਰੀ ਮੌਕੇ ’ਤੇ ਪੁੱਜੇ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਿਆ ਕਿ ਚੋਰਾਂ ਵਲੋਂ ਉਕਤ ਬੱਸ ਅੱਡੇ ’ਚੋਂ ਤਿੰਨ ਬੱਸਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਦੋ ਬੱਸਾਂ ਸਟਾਰਟ ਨਹੀਂ ਹੋ ਸਕੀਆਂ। ਇਸ ਬੱਸ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ।

ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰ ਸ਼ਹਿਰ ਵਿਚਕਾਰ ਸਥਿਤ ਬੱਸ ਅੱਡੇ ’ਚੋਂ ਬੱਸ ਕਿਵੇਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਥਾਈਲੈਂਡ ’ਚ ਵਿਅਕਤੀ ਵਲੋਂ ਗੋਲੀਬਾਰੀ, 6 ਦੀ ਮੌਤ ਅਗਲੀ ਖ਼ਬਰ ਪਰਚੀ ਕੱਟਣ ਨੂੰ ਲੈ ਕੇ ਸਿਵਲ ਹਸਪਤਾਲ ’ਚ ਹੰਗਾਮਾ
Ad Position 24