21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2025

ਖਟਕੜ ਕਲਾਂ ’ਚ ਵਿਰਾਸਤੀ ਕੰਪਲੈਕਸ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੁੱਜੇ ਨਵਾਂ ਸ਼ਹਿਰ

ਨਵਾਂਸ਼ਹਿਰ, 28 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ...

Ad Position 21
No active advertisement
ਅਜੀਤ ਡੈਸਕ 28-07-2025

ਨਵਾਂਸ਼ਹਿਰ, 28 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ, ਜਿਨ੍ਹਾਂ ਵਲੋਂ ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵਿਰਾਸਤੀ ਸਟਰੀਟ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਸਟਰੀਟ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ ਅਤੇ ਸ਼ਹੀਦਾਂ ਦੀ ਯਾਦ ਹਮੇਸ਼ਾ ਦਿਵਾਉਂਦੀ ਰਹੇਗੀ।

ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਕੁਰਬਾਨੀਆਂ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣਿਆ। ਉਹਨਾਂ ਦੱਸਿਆ ਕਿ ਇਸ ਵਿਰਾਸਤੀ ਸਟਰੀਟ ’ਤੇ 51.70 ਕਰੋੜ ਖਰਚ ਕੀਤੇ ਜਾਣਗੇ। ਇਸ ਮੌਕੇ ’ਤੇ ਡਾ. ਸੁਖਵਿੰਦਰ ਸੁਖੀ ਵਿਧਾਇਕ ਹਲਕਾ ਬੰਗਾ, ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਹਰਜੋਤ ਕੌਰ ਲੋਹਟੀਆ, ਸਤਨਾਮ ਸਿੰਘ ਜਲਾਲਪੁਰ, ਡਿਪਟੀ ਕਮਿਸ਼ਨਰ ਅੰਕਰਜੀਤ ਸਿੰਘ, ਡਾ. ਮਹਿਤਾਬ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਸ਼ਤਰੰਜ ਵਿਸ਼ਵ ਕੱਪ ਫਾਈਨਲ : ਦਿਵਿਆ ਦੇਸ਼ਮੁਖ ਨੇ ਹਮਵਤਨ ਕੋਨੇਰੂ ਹੰਪੀ ਨੂੰ ਦਿੱਤੀ ਮਾਤ ਅਗਲੀ ਖ਼ਬਰ ਅੱਤਵਾਦੀ ਪਹਿਲਗਾਮ ’ਚ ਕਿਵੇਂ ਹੋਏ ਦਾਖ਼ਲ, ਰੱਖਿਆ ਮੰਤਰੀ ਨੇ ਨਹੀਂ ਦਿੱਤਾ ਜਵਾਬ- ਗੌਰਵ ਗਗੋਈ
Ad Position 24