19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਪੈਟਰੋਲ ਪੰਪ ਦੇ ਕਰਿੰਦੇ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਅੱਪਰਾ, (ਜਲੰਧਰ), 29 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਸਥਾਨਕ ਅੱਪਰਾ ਤੋਂ ਬੰਗਾ ਰੋਡ ’ਤੇ ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਨੇ ਬੀਤੀ ਰਾਤ ਦਰੱਖਤ ਦੇ ਨਾਲ...

Ad Position 21
No active advertisement
ਅਜੀਤ ਡੈਸਕ 29-07-2025

ਅੱਪਰਾ, (ਜਲੰਧਰ), 29 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਸਥਾਨਕ ਅੱਪਰਾ ਤੋਂ ਬੰਗਾ ਰੋਡ ’ਤੇ ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਨੇ ਬੀਤੀ ਰਾਤ ਦਰੱਖਤ ਦੇ ਨਾਲ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਚੰਦਰਪਾਲ ਸਿੰਘ ਪੁੱਤਰ ਸੋਭਰਾਨ ਵਾਸੀ ਪਿੰਡ ਦੁਗਿਆਨ ਥਾਣਾ ਬਸਰੀਆ ਜ਼ਿਲ੍ਹਾ ਇਟਾਵਾ (ਯੂ.ਪੀ) ਪਿਛਲੇ ਲਗਭਗ 1 ਸਾਲ ਤੋਂ ਜਗਜੀਤ ਪੈਟਰੋ ਪੁਆਇੰਟ ਤੂਰਾਂ ਵਿਖੇ ਕੰਮ ਕਰਦਾ ਸੀ। ਬੀਤੀ ਰਾਤ ਉਸ ਨੇ ਕਰੀਬ 9-45 ਵਜੇ ਦਰੱਖਤ ਨਾਲ ਟੀ-ਸ਼ਰਟ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।


ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮਿ੍ਰਤਕ ਦੀ ਉਮਰ 30 ਸਾਲ ਸੀ ਤੇ ਉਹ ਕੁਆਰਾ ਸੀ। ਉਸਦੇ ਫਾਹਾ ਲੈਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਕਲੋਹਟ ਵਿਚ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖਮੀ ਅਗਲੀ ਖ਼ਬਰ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ’ਚ ਪੁਰਹੀਰਾਂ ਤੇ ਸ਼ੇਰਪੁਰ ’ਚ ਲੱਗੇ ’ਆਪ’ ਆਗੂਆਂ ਦੇ ਨੋ ਐਂਟਰੀ ਦੇ ਬੋਰਡ
Ad Position 24