18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਜਗੇੜਾ ਨਹਿਰ ਹਾਦਸਾ : ਪਿੰਡ ਮਾਣਕਹੇੜੀ ਵਿਖੇ ਇਕੱਠੀਆਂ 8 ਦੇਹਾਂ ਬਲੀਆਂ

ਮਾਲੇਰਕੋਟਲਾ, ਸੰਦੌੜ 29 ਜੁਲਾਈ (ਮਨਜਿੰਦਰ ਸਿੰਘ ਸਰੌਦ, ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)-ਬੀਤੇ ਦਿਨੀਂ ਨੈਣਾ ਦੇਵੀ ਤੋਂ...

Ad Position 21
No active advertisement
ਅਜੀਤ ਡੈਸਕ 29-07-2025

ਮਾਲੇਰਕੋਟਲਾ, ਸੰਦੌੜ 29 ਜੁਲਾਈ (ਮਨਜਿੰਦਰ ਸਿੰਘ ਸਰੌਦ, ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ)-ਬੀਤੇ ਦਿਨੀਂ ਨੈਣਾ ਦੇਵੀ ਤੋਂ ਨਤਮਸਤਕ ਹੋ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਜਗੇੜਾ ਨਹਿਰ ਦੇ ਵਿਚ ਡਿੱਗਣ ਕਾਰਨ ਪਿੰਡ ਮਾਣਕਹੇੜੀ ਦੇ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।

ਹਾਦਸੇ ਦਾ ਸ਼ਿਕਾਰ ਹੋਏ ਸ਼ਰਧਾਲੂਆਂ ਵਿਚ 3 ਮਾਸੂਮ ਬੱਚਿਆਂ ਤੋਂ ਇਲਾਵਾ 4 ਮਹਿਲਾਵਾਂ ਵੀ ਸ਼ਾਮਿਲ ਹਨ। ਲੁਧਿਆਣਾ ਵਿਖੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਪਿੰਡ ਮਾਣਕਹੇੜੀ ਦੇ ਸ਼ਮਸ਼ਾਨਘਾਟ ਵਿਖੇ ਅਗਨ ਭੇਟ ਕੀਤਾ ਗਿਆ, ਜਿਸ ਵੇਲੇ ਪਿੰਡ ਮਾਣਕਹੇੜੀ ਦੇ ਸ਼ਮਸ਼ਾਨਘਾਟ ਅੰਦਰ ਇਕੱਠੇ 8 ਮ੍ਰਿਤਕ ਦੇਹਾਂ ਦੇ ਸਿਵੇ ਬਲ ਰਹੇ ਸੀ ਤਾਂ ਉਸ ਨੂੰ ਵੇਖ ਕੇ ਹਰ ਅੱਖ ਨਮ ਸੀ। ਪਿੰਡ ਅੰਦਰ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਿਹੜੇ 2 ਪਰਿਵਾਰਾਂ ਦੇ 6 ਜੀਅ ਇਸ ਹਾਦਸੇ ਵਿਚ ਸਦਾ ਲਈ ਪਰਿਵਾਰ ਤੋਂ ਵਿਛੜ ਗਏ, ਉਨ੍ਹਾਂ ਪਰਿਵਾਰਾਂ ਲਈ ਇਹ ਘੜੀ ਅਸਹਿ ਹੈ। 

Ad Position 22
No active advertisement
ਪਿਛਲੀ ਖ਼ਬਰ ਜੱਬੋਵਾਲ ਦੇ ਵਿਦਿਆਰਥੀ ਰਾਜਦੀਪ ਸਿੰਘ ਨੇ ਸਟੇਟ ਬਾਕਸਿੰਗ 'ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ
Ad Position 24