17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2025

ਹਲਕਾ ਦਾਖਾ (ਲੁਧਿ: ਦਿਹਾਤੀ) ਦੇ ਹਜ਼ਾਰਾਂ ਕਿਸਾਨ ਟਰੈਕਟਰ ਰੋਸ ਮਾਰਚ ’ਚ ਸ਼ਾਮਿਲ

ਮੁੱਲਾਂਪੁਰ-ਦਾਖਾ (ਲੁਧਿਆਣਾ), 30 ਜੁਲਾਈ (ਨਿਰਮਲ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਲਿਆਉਣ ਦਾ ਰੋਹ (ਗੁੱਸਾ) ਕਿਸਾਨਾਂ ’ਚ ਵਧਦਾ ਜਾ ਰਿਹਾ ਹੈ।। ਅੱਜ ਖੇਡ ਗਰਾਊਂਡ...

Ad Position 21
No active advertisement
ਅਜੀਤ ਡੈਸਕ 30-07-2025

ਮੁੱਲਾਂਪੁਰ-ਦਾਖਾ (ਲੁਧਿਆਣਾ), 30 ਜੁਲਾਈ (ਨਿਰਮਲ ਸਿੰਘ ਧਾਲੀਵਾਲ) - ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਲਿਆਉਣ ਦਾ ਰੋਹ (ਗੁੱਸਾ) ਕਿਸਾਨਾਂ ’ਚ ਵਧਦਾ ਜਾ ਰਿਹਾ ਹੈ।। ਅੱਜ ਖੇਡ ਗਰਾਊਂਡ ਦਾਖਾ ਨੇੜੇ ਸੈਕੜੇ ਟਰੈਕਟਰ ਟਰਾਲੀਆਂ ’ਤੇ ਸਵਾਰ ਹਜ਼ਾਰਾਂ ਕਿਸਾਨ ਲੈਂਡ ਪੂਲਿੰਗ ਦੇ ਵਿਰੋਧ ’ਚ ਰੋਸ ਲਈ ਇਕੱਤਰ ਹੋਏ।

ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਦਰਜਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਕਿਸਾਨਾਂ ਨੇ ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਸਕੀਮ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਅਨਿਸ਼ਚਿਤ ਭਵਿੱਖ ਨੂੰ ਸਾਹਮਣੇ ਰੱਖਦਿਆਂ ਇਕ ਮਰਲਾ ਜ਼ਮੀਨ ਵੀ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ। ਦਾਖਾ ਖੇਡ ਗਰਾਊਂਡ ਤੋਂ ਸ਼ੁਰੂ ਟਰੈਕਟਰ ਰੋਸ ਮਾਰਚ ਪਿੰਡ ਕੈਲਪੁਰ, ਚੱਕ ਕਲਾਂ, ਭੱਟੀਆਂ ਢਾਹਾ, ਮਲਕਪੁਰ, ਬੀਰਮੀ, ਬਸੈਮੀ, ਫਾਗਲਾ, ਈਸੇਵਾਲ, ਦੇਤਵਾਲ ਤੋਂ ਹੁੰਦਾ ਹੋਇਆ ਸ਼ਾਮ ਨੂੰ ਪਿੰਡ ਗਹੌਰ ਵਿਖੇ ਸਮਾਪਤ ਹੋਵੇਗਾ। ਟਰੈਕਟਰ ਰੋਸ ਮਾਰਚ ਕੱਢ ਰਹੇ ਕਿਸਾਨਾਂ ਲਈ ਪਿੰਡਾਂ ’ਚ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੇਖਣ ਨੂੰ ਮਿਲੀਆਂ।

Ad Position 22
No active advertisement
ਪਿਛਲੀ ਖ਼ਬਰ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਨੇ ਵਡਾਲਾ ਕਲਾਂ ਤੋਂ ਟਰੈਕਟਰ ਮਾਰਚ ਅਗਲੀ ਖ਼ਬਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਥਾਣਾ ਜੰਡਿਆਲਾ ਗੁਰੂ ਦਾ ਚਾਰਜ ਸੰਭਾਲਿਆ
Ad Position 24