12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਪਿੰਡ ਨਿਆਲ 'ਚ ਹੋਈ ਦੁਖਦਾਈ ਘਟਨਾ ਦਾ ਐਸ. ਸੀ. ਕਮਿਸ਼ਨ ਨੇ ਲਿਆ ਨੋਟਿਸ

ਸੰਗਰੂਰ, 31 ਜੁਲਾਈ (ਧੀਰਜ ਪਸ਼ੋਰੀਆ)-ਪਿਛਲੇ ਹਫਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਨਿਆਲ ਵਿਖੇ ਵਾਪਰੀ ਘਟਨਾ ਦਾ...

Ad Position 21
No active advertisement
ਅਜੀਤ ਡੈਸਕ 31-07-2025

ਸੰਗਰੂਰ, 31 ਜੁਲਾਈ (ਧੀਰਜ ਪਸ਼ੋਰੀਆ)-ਪਿਛਲੇ ਹਫਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਨਿਆਲ ਵਿਖੇ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਨੇ ਜ਼ਿਲ੍ਹਾ ਪਟਿਆਲਾ ਪੁਲਿਸ ਨੂੰ ਸਖਤ ਹਦਾਇਤ ਕੀਤੀ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਬੌਬੀ ਨੇ "ਅਜੀਤ" ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਹਫਤੇ ਪਾਤਰਾਂ ਵਿਚ ਟਰੱਕ ਮਾਲਿਕ ਨੇ ਆਪਣੇ ਡਰਾਈਵਰ ਅਤੇ ਕਲੀਨਰ ਉਤੇ ਚੋਰੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਭੱਦੀ ਸ਼ਬਦਾਵਲੀ ਵਰਤਦਿਆਂ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰੇਸ਼ਾਨ ਹੋਏ ਡਰਾਈਵਰ ਦਵਿੰਦਰ ਸਿੰਘ ਅਤੇ ਕਲੀਨਰ ਹਰਪ੍ਰੀਤ ਸਿੰਘ ਨੇ ਪਿੰਡ ਨਿਆਲ ਵਿਚ ਆਤਮ-ਹੱਤਿਆ ਕਰ ਲਈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਉਨ੍ਹਾਂ ਪਿੰਡ ਨਿਆਲ ਵਿਖੇ ਪੁੱਜ ਕੇ ਦੋਵਾਂ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਮੌਕੇ ਉਤੇ ਪੁਲਿਸ ਅਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ। 

Ad Position 22
No active advertisement
ਪਿਛਲੀ ਖ਼ਬਰ ਗੁਰਿੰਦਰ ਸਿੰਘ ਬਾਵਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਬੋਰਡ 'ਚ ਦੀਵਾਨ ਦੇ ਨੁਮਾਇੰਦੇ ਮੈਂਬਰ ਵਜੋਂ ਨਿਯੁਕ... ਅਗਲੀ ਖ਼ਬਰ ਏ.ਆਈ. ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
Ad Position 24