12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2025

ਅੰਮ੍ਰਿਤਸਰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ 6 ਕਾਬੂ - ਡੀ.ਜੀ.ਪੀ. ਪੰਜਾਬ

ਚੰਡੀਗੜ੍ਹ, 31 ਜੁਲਾਈ-ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ...

Ad Position 21
No active advertisement
ਅਜੀਤ ਡੈਸਕ 31-07-2025

ਚੰਡੀਗੜ੍ਹ, 31 ਜੁਲਾਈ-ਗੈਰ-ਕਾਨੂੰਨੀ ਫਾਰਮਾ ਓਪੀਔਡ ਸਪਲਾਈ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ 35 ਗੋਲੀਆਂ ਦੀ ਇਕ ਛੋਟੀ ਜਿਹੀ ਬਰਾਮਦਗੀ ਤੋਂ ਸ਼ੁਰੂ ਹੋਈ ਇਕ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਹਰਿਦੁਆਰ, ਉੱਤਰਾਖੰਡ ਵਿਚ ਇਕ ਨਿਰਮਾਣ ਯੂਨਿਟ ਤੱਕ ਪਹੁੰਚੀ। ਕ੍ਰਮਵਾਰ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ 'ਤੇ, ਕੈਮਿਸਟ, ਵਿਤਰਕ ਅਤੇ ਲੂਸੈਂਟ ਬਾਇਓਟੈੱਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ 6 ਗ੍ਰਿਫਤਾਰੀਆਂ ਕੀਤੀਆਂ ਗਈਆਂ। ਹੋਰ ਜਾਂਚ ਜਾਰੀ ਹੈ।

ਕੁੱਲ ਰਿਕਵਰੀ 70,000 ਤੋਂ ਵੱਧ ਨਸ਼ੀਲੀਆਂ ਗੋਲੀਆਂ, 7.65 ਲੱਖ ਡਰੱਗ ਮਨੀ, ਨਸ਼ੀਲਾ 325 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਕੀਤਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਯੂਨਿਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਦੀ ਜਾਂਚ ਕੀਤੀ ਗਈ ਹੈ। ਡੀ.ਜੀ.ਪੀ. ਪੰਜਾਬ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਪਾਣੀ ਨੂੰ ਡੀਜ਼ਲ ਦੱਸ ਕੇ ਵੇਚਣ ਵਾਲੇ 2 ਨੌਜਵਾਨ ਕਾਬੂ ਅਗਲੀ ਖ਼ਬਰ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦਾ ਮਾਮਲਾ : ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਸਮੇਤ 38 ਮੁਲਜ਼ਮ ਅੰਮ੍ਰਿਤਸਰ ਕੋਰਟ 'ਚ...
Ad Position 24