08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਮਹਿਬੂਬਾ ਮੁਫ਼ਤੀ ਭਾਰਤ-ਪਾਕਿ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ 'ਚ

ਜੰਮੂ, 2 ਅਗਸਤ (ਪੀ.ਟੀ.ਆਈ.)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਪਹਿਲਗਾਮ ਅੱਤਵਾਦੀ ਹਮਲੇ ਤੇ ਆਪ੍ਰੇਸ਼ਨ ਸਿੰਦੂਰ ਸਮੇਤ ਹਾਲੀਆ ਘਟਨਾਵਾਂ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਆਮ ਬਣਾਉਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ ਹਨ | ਸਾਬਕਾ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿਹਾ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤੇ ਜੰਗ 'ਤੇ ਪੈਸਾ ਖਰਚ ਨਹੀਂ ਕਰਨਾ...

Ad Position 21
No active advertisement
ਅਜੀਤ ਡੈਸਕ 03-08-2025

ਜੰਮੂ, 2 ਅਗਸਤ (ਪੀ.ਟੀ.ਆਈ.)-ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਪਹਿਲਗਾਮ ਅੱਤਵਾਦੀ ਹਮਲੇ ਤੇ ਆਪ੍ਰੇਸ਼ਨ ਸਿੰਦੂਰ ਸਮੇਤ ਹਾਲੀਆ ਘਟਨਾਵਾਂ ਤੋਂ ਬਾਅਦ ਤਣਾਅਪੂਰਨ ਸਥਿਤੀ ਨੂੰ ਆਮ ਬਣਾਉਣ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਸੰਬੰਧਾਂ ਦੀ ਬਹਾਲੀ ਦੇ ਹੱਕ ਹਨ | ਸਾਬਕਾ ਮੁੱਖ ਮੰਤਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿਹਾ ਕਿ ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ ਤੇ ਜੰਗ 'ਤੇ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ ਹੋ ਤਾਂ (ਭਾਰਤ ਅਤੇ ਪਾਕਿਸਤਾਨ ਵਿਚਾਲੇ) ਖੇਡ ਸਮਾਗਮ ਹੋਣੇ ਚਾਹੀਦੇ ਹਨ | ਜੇਕਰ ਅਸੀਂ ਬੇਰੁਜ਼ਗਾਰੀ ਤੇ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹਾਂ, ਤਾਂ ਤੁਹਾਨੂੰ ਸਥਿਤੀ ਨੂੰ ਆਮ ਬਣਾਉਣਾ ਪਵੇਗਾ ਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਖੇਡਾਂ ਸਭ ਤੋਂ ਵਧੀਆ ਤਰੀਕਾ ਹੈ | ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਖ਼ਤਮ ਹੋ ਗਈ ਹੈ ਪਰ ਦੇਸ਼ ਵਿੱਚ ਮਾਹੌਲ ਅਜੇ ਵੀ ਕਾਇਮ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਪ੍ਰਮਾਣੂ ਯੁੱਧ ਤੋਂ ਬਚਣ ਦਾ ਸਿਹਰਾ ਆਪਣੇ ਸਿਰ ਲਿਆ ਹੈ | ਬਦਕਿਸਮਤੀ ਨਾਲ, ਭਾਜਪਾ ਨੇ ਦੇਸ਼ 'ਚ ਅਜਿਹਾ ਮਾਹੌਲ ਬਣਾਇਆ ਹੈ ਕਿ ਸਾਰੀਆਂ ਪਾਰਟੀਆਂ ਪੁੱਛ ਰਹੀਆਂ ਹਨ ਕਿ ਸਰਕਾਰ ਨੇ ਪਾਕਿਸਤਾਨ ਨਾਲ ਜੰਗਬੰਦੀ ਕਿਉਂ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੋਲਫਰ ਦੀਕਸ਼ਾ ਨੇ ਏ. ਆਈ. ਜੀ. ਮਹਿਲਾ ਓਪਨ 'ਚ ਕੱਟ 'ਚ ਜਗ੍ਹਾ ਬਣਾਈ ਅਗਲੀ ਖ਼ਬਰ ਭਾਰਤ-ਇੰਗਲੈਂਡ 5ਵਾਂ ਟੈਸਟ : ਤੀਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੂਜੀ ਪਾਰੀ 'ਚ ਇੰਗਲੈਂਡ 50/1
Ad Position 24