07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਫੜਨਵੀਸ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਦਿਵਿਆ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਸੌਂਪੀ

ਨਾਗਪੁਰ, 2 ਅਗਸਤ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਥੇ ਨਵੀਂ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ ਦਿਵਿਆ ਦੇਸ਼ਮੁਖ ਦਾ ਸਨਮਾਨ ਕੀਤਾ ਤੇ ਉਸਨੂੰ 3 ਕਰੋੜ ਰੁਪਏ ਦਾ ਨਕਦ ਇਨਾਮ ਸੌਂਪਿਆ | 19 ਸਾਲਾ ਦੇਸ਼ਮੁਖ, 28 ਜੁਲਾਈ ਨੂੰ ਜਾਰਜੀਆ ਦੇ ਬਾਟੂਮੀ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਬਣ ਗਈ ਜਦੋਂ ਉਸਨੇ ਫਾਈਨਲ...

Ad Position 21
No active advertisement
ਅਜੀਤ ਡੈਸਕ 03-08-2025

• ਚੀਫ਼ ਜਸਟਿਸ ਗਵੱਈ ਪਹੁੰਚੇ ਦਿਵਿਆ ਦੇ ਘਰ • ਪੁਰਾਣੇ ਪਰਿਵਾਰਕ ਸੰਬੰਧਾਂ ਨੂੰ ਕੀਤਾ ਯਾਦ
ਨਾਗਪੁਰ, 2 ਅਗਸਤ (ਪੀ.ਟੀ.ਆਈ.)-ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇੱਥੇ ਨਵੀਂ ਮਹਿਲਾ ਸ਼ਤਰੰਜ ਵਿਸ਼ਵ ਕੱਪ ਚੈਂਪੀਅਨ ਦਿਵਿਆ ਦੇਸ਼ਮੁਖ ਦਾ ਸਨਮਾਨ ਕੀਤਾ ਤੇ ਉਸਨੂੰ 3 ਕਰੋੜ ਰੁਪਏ ਦਾ ਨਕਦ ਇਨਾਮ ਸੌਂਪਿਆ | 19 ਸਾਲਾ ਦੇਸ਼ਮੁਖ, 28 ਜੁਲਾਈ ਨੂੰ ਜਾਰਜੀਆ ਦੇ ਬਾਟੂਮੀ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਬਣ ਗਈ ਜਦੋਂ ਉਸਨੇ ਫਾਈਨਲ ਦੇ ਟਾਈ-ਬ੍ਰੇਕਰ 'ਚ ਹਮਵਤਨ ਕੋਨੇਰੂ ਹੰਪੀ ਨੂੰ ਹਰਾ ਦਿੱਤਾ | ਇਸ ਜਿੱਤ ਨੇ ਨਾ ਸਿਰਫ਼ ਉਸਨੂੰ ਵੱਕਾਰੀ ਖਿਤਾਬ ਦਿਵਾਇਆ, ਸਗੋਂ ਉਸਨੂੰ ਗ੍ਰੈਂਡਮਾਸਟਰ ਵੀ ਬਣਾਇਆ | ਦੇਸ਼ਮੁਖ ਨਾਗਪੁਰ ਦੀ ਰਹਿਣ ਵਾਲੀ ਹੈ, ਜਿੱਥੋਂ ਮੁੱਖ ਮੰਤਰੀ ਫੜਨਵੀਸ ਵੀ ਰਹਿੰਦੇ ਹਨ | ਸ਼ਹਿਰ 'ਚ ਕਰਵਾਏ ਇਕ ਪ੍ਰੋਗਰਾਮ ਦੌਰਾਨ ਗ੍ਰੈਂਡਮਾਸਟਰ ਨੇ ਮੁੱਖ ਮੰਤਰੀ ਫੜਨਵੀਸ ਤੇ ਨਾਗਪੁਰ ਦੇ ਲੋਕਾਂ ਦਾ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ | ਉਸਨੇ ਮਹਾਰਾਸ਼ਟਰ ਸਰਕਾਰ ਤੇ ਮਹਾਰਾਸ਼ਟਰ ਸ਼ਤਰੰਜ ਐਸੋਸੀਏਸ਼ਨ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ | ਇਸ ਦੌਰਾਨ ਭਾਰਤ ਦੇ ਚੀਫ ਜਸਟਿਸ ਭੂਸ਼ਣ ਗਵਈ ਵੀ ਦੇਸ਼ਮੁਖ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦੇਣ ਲਈ ਨਾਗਪੁਰ ਵਿਖੇ ਉਨ੍ਹਾਂ ਦੇ ਘਰ ਮਿਲਣ ਗਏ | ਇਤਫਾਕਨ, ਸੀ.ਜੇ.ਆਈ. ਅਮਰਾਵਤੀ ਤੋਂ ਹਨ ਤੇ ਦੇਸ਼ਮੁਖ ਦੇ ਦਾਦਾ ਸਵਰਗੀ ਡਾ. ਕੇ.ਜੀ. ਦੇਸ਼ਮੁਖ ਕਦੇ ਸੰਤ ਗਡਗੇ ਬਾਬਾ ਅਮਰਾਵਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੀ.ਜੇ.ਆਈ. ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਤੇ ਸਵਰਗੀ ਕੇ.ਜੀ. ਦੇਸ਼ਮੁਖ ਬਹੁਤ ਕਰੀਬੀ ਦੋਸਤ ਸਨ |

Ad Position 22
No active advertisement
ਪਿਛਲੀ ਖ਼ਬਰ 'ਅਮਰ ਸਿੰਘ ਚਮਕੀਲਾ' ਫ਼ਿਲਮ ਕਈ ਪੁਰਸਕਾਰਾਂ ਲਈ ਨਾਮਜ਼ਦ ਅਗਲੀ ਖ਼ਬਰ ਓਵਲ ਟੈਸਟ : ਭਾਰਤੀ ਟੀਮ ਨੇ ਦੂਜੀ ਪਾਰੀ 'ਚ ਬਣਾਈਆਂ 396 ਦੌੜਾਂ
Ad Position 24