07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

'ਅਮਰ ਸਿੰਘ ਚਮਕੀਲਾ' ਫ਼ਿਲਮ ਕਈ ਪੁਰਸਕਾਰਾਂ ਲਈ ਨਾਮਜ਼ਦ

ਮੁੰਬਈ, 2 ਅਗਸਤ (ਪੀ.ਟੀ.ਆਈ.)-ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਬਹੁਤ ਪ੍ਰਸ਼ੰਸਾਯੋਗ ਫਿਲਮ ਅਮਰ ਸਿੰਘ ਚਮਕੀਲਾ ਨੂੰ 'ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡਜ਼' (ਐਸ. ਡਬਲਿਊ. ਏ.) 'ਚ ਸਭ ਤੋਂ ਵਧੀਆ ਕਹਾਣੀ, ਸਕ੍ਰੀਨਪਲੇ, ਸੰਵਾਦ ਅਤੇ ਗੀਤਾਂ ਲਈ ਪ੍ਰਮੁੱਖ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ | 9 ਅਗਸਤ ਨੂੰ ਹੋਣ ਵਾਲੇ ਐਸ. ਡਬਲਿਊ. ਏ. ਅਵਾਰਡਾਂ ਦੇ 7ਵੇਂ ਐਡੀਸ਼ਨ 'ਚ 2024 ਦੀਆਂ ਉਨ੍ਹਾਂ ਫਿਲਮਾਂ, ਲੜੀਵਾਰਾਂ ਤੇ...

Ad Position 21
No active advertisement
ਅਜੀਤ ਡੈਸਕ 03-08-2025

ਮੁੰਬਈ, 2 ਅਗਸਤ (ਪੀ.ਟੀ.ਆਈ.)-ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੀ ਬਹੁਤ ਪ੍ਰਸ਼ੰਸਾਯੋਗ ਫਿਲਮ ਅਮਰ ਸਿੰਘ ਚਮਕੀਲਾ ਨੂੰ 'ਸਕ੍ਰੀਨਰਾਈਟਰਜ਼ ਐਸੋਸੀਏਸ਼ਨ ਅਵਾਰਡਜ਼' (ਐਸ. ਡਬਲਿਊ. ਏ.) 'ਚ ਸਭ ਤੋਂ ਵਧੀਆ ਕਹਾਣੀ, ਸਕ੍ਰੀਨਪਲੇ, ਸੰਵਾਦ ਅਤੇ ਗੀਤਾਂ ਲਈ ਪ੍ਰਮੁੱਖ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ | 9 ਅਗਸਤ ਨੂੰ ਹੋਣ ਵਾਲੇ ਐਸ. ਡਬਲਿਊ. ਏ. ਅਵਾਰਡਾਂ ਦੇ 7ਵੇਂ ਐਡੀਸ਼ਨ 'ਚ 2024 ਦੀਆਂ ਉਨ੍ਹਾਂ ਫਿਲਮਾਂ, ਲੜੀਵਾਰਾਂ ਤੇ ਟੀਵੀ ਸ਼ੋਅ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਕਹਾਣੀ ਸੁਣਾਉਣ ਦੀ ਕਲਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ ਹੈ | 2024 ਦੀ ਫਿਲਮ 'ਅਮਰ ਸਿੰਘ ਚਮਕੀਲਾ' 'ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ 'ਚ ਸਨ ਤੇ ਪਰਿਣੀਤੀ ਚੋਪੜਾ ਨੇ ਉਨ੍ਹਾਂ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ | ਗੀਤਕਾਰ ਇਰਸ਼ਾਦ ਕਾਮਿਲ ਨੂੰ 'ਅਮਰ ਸਿੰਘ ਚਮਕੀਲਾ' ਦੇ ਪੰਜ ਗੀਤਾਂ 'ਬਾਜਾ', 'ਬੋਲ ਮੁਹੱਬਤ', 'ਇਸ਼ਕ ਮਿਟਾਏ', 'ਨਰਮ ਕਲਾਜਾ' ਤੇ 'ਵਿਦਾ ਕਰੋ' ਲਈ ਨਾਮਜ਼ਦ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਫੜਨਵੀਸ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਦਿਵਿਆ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਸੌਂਪੀ
Ad Position 24