ਜਲੰਧਰ, 28 ਨਵੰਬਰ (ਦਵਿੰਦਰ) - ਜਲੰਧਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਦਸਿਆ ਕਿ ਅੱਜ ਮੇ ਜਲੰਧਰ ਜੁਆਇਨ ਕੀਤਾ ਹੈ ਤੇ ਮੇਰੇ ਵਲੋ ਸਰਕਾਰ ਵਲੋ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਤੇ ਯੁੱਧ ਗੈਂਗਸਟਰਾਂ ਵਿਰੁੱਧ ਮੁਹਿੰਮ ਨੂੰ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਨਸ਼ਿਆਂ ਤੇ ਗੈਂਗਸਟਰਾਂ ਨੂੰ ਅਸੀਂ ਜੜ ਤੋਂ ਖ਼ਤਮ ਕਰਨਾ ਹੈ
ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਅਸੀਂ ਪੁਲਿਸ ਅਤੇ ਆਮ ਲੋਕਾਂ ਦੇ ਰਿਲੇਸ਼ਨ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਗੇ ਤਾਂਕਿ ਅਸੀਂ ਲੋਕਾਂ ਦੀ ਸੇਵਾ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ । ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਨੂੰ ਲੈ ਕੇ ਜ਼ੀਰੋ ਟੋਲੇਰੈਂਸ 'ਤੇ ਹਾਂ ਨਸ਼ੇ ਨੂੰ ਲੈ ਕੇ ਅਸੀਂ ਕੋਈ ਵੀ ਚੀਜ਼ ਬਰਦਾਸ਼ਤ ਨਹੀਂ ਕਰਾਂਗੇ।
ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਜਿਹੜੇ ਲੋਕ ਥੋੜੇ ਪੈਸੇ ਨੂੰ ਲੈਕੇ ਨਸ਼ੇ ਦੇ ਕਾਰੋਬਾਰ ਚ ਚਲੇ ਜਾਂਦੇ ਨੇ ਉਹ ਇਹ ਕੰਮ ਨਾ ਕਰਨ ਕਿਉੰਕਿ ਇਸਦੇ ਨਾਲ ਤੁਹਾਡੀ ਜ਼ਿੰਦਗੀ ਅੱਗੇ ਖਰਾਬ ਹੋ ਸਕਦੀ ਹੈ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਉਨ੍ਹਾਂ ਨਾਲ ਜੁੜਨ ਤਾਂਕਿ ਅਸੀਂ ਜਲੰਧਰ ਨੂੰ ਸੈਫ਼ ਤੇ ਸੁਰੱਖਿਅਤ ਬਣਾਈਏ।
ਤਾਜ਼ਾ ਖ਼ਬਰਾਂ
Free
ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੰਭਾਲਿਆ ਆਪਣਾ ਅਹੁਦਾ
ਜਲੰਧਰ, 28 ਨਵੰਬਰ (ਦਵਿੰਦਰ) - ਜਲੰਧਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਗੱਲਬਾਤ...
ਅਜੀਤ ਡੈਸਕ
28-11-2026