25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਚ ਬਦਲਿਆ ਜਾਵੇਗਾ - ਸੁਖਬੀਰ ਸਿੰਘ ਬਾਦਲ

ਬਠਿੰਡਾ, 25 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ...

Ad Position 21
No active advertisement
ਅਜੀਤ ਡੈਸਕ 25-11-2026

ਬਠਿੰਡਾ, 25 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਤਲਵੰਡੀ ਸਾਬੋ-ਭੁੱਚੋ ਮੰਡੀ ਪੱਟੀ ਨੂੰ ਟੈਕਸਟਾਈਲ ਤੇ ਸਪਿਨਿੰਗ ਹੱਬ ਵਿਚ ਬਦਲਿਆ ਜਾਵੇਗਾ ਤੇ ਉਨ੍ਹਾਂ ਐਲਾਨ ਕੀਤਾ ਕਿ ਜਾਮਨਗਰ ਹਾਈਵੇ ਦਾ ਲਾਹਾ ਲੈਣ ਲਈ ਖਿੱਤੇ ਵਿਚ ਇੰਡਸਟਰੀਅਲ ਪਾਰਕ ਬਣਾਏ ਜਾਣਗੇ।
ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਸ਼ਹਿਰ ਦੇ ਨਾਲ-ਨਾਲ ਤਲਵੰਡੀ ਸਾਬੋ ਅਤੇ ਭੁੱਚੋ ਮੰਡੀ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ, ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿਚ ਸਾਰੇ ਨਵੇਂ ਉਦਯੋਗਾਂ ਨੂੰ 50 ਫੀਸਦੀ ਸੂਬਾਈ ਜੀ.ਐਸ.ਟੀ. ਰਿਟੇਨ ਕਰਨ ਦਿੱਤਾ ਜਾਵੇਗਾ ਅਤੇ ਸਮੁੱਚੇ ਉਦਯੋਗਿਕ ਖੇਤਰ ਵਾਸਤੇ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ।
ਵਪਾਰ ਤੇ ਉਦਯੋਗ ਦੇ ਆਗੂ  ਨੇ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦੁਆਇਆ ਕਿ  ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗਠਜੋੜ ਦੀ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਤਿੰਨਾਂ ਥਾਵਾਂ ’ਤੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ।
ਬਠਿੰਡਾ ਵਿਚ ਵਿਚ ਦੁਕਾਨਦਾਰਾਂ ਤੇ ਉਦਯੋਗਪਤੀਆਂ ਵਲੋਂ ਗੈਂਗਸਟਰਾਂ ਤੇ ਫਿਰੌਤੀਆਂ ਮੰਗਣ ਵਾਲਿਆਂ ਦੀ ਕੀਤੀ ਸ਼ਿਕਾਇਤ ਦੇ ਜਵਾਬ ਵਿਚ  ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣਗੇ ਤੇ ਸੂਬੇ ਵਿਚ ਵਿਕਾਸ ਤੇ ਨਿਵੇਸ਼ ਵਾਸਤੇ ਢੁਕਵਾਂ ਮਾਹੌਲ ਪ੍ਰਦਾਨ ਕਰਨਗੇ।
ਉਨ੍ਹਾਂ ਨੇ ਵਾਅਦਾ ਕੀਤਾ ਕਿ ਸਾਰੇ ਵਪਾਰਕ ਘਰਾਣਿਆਂ ਨੂੰ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦਿੱਤੀ ਜਾਵੇਗੀ ਅਤੇ ਸੂਬੇ ਵਿਚ ਸੌਰ ਊਰਜਾ ਦੇ ਉਤਪਾਦਨ ਨੂੰ ਇੰਡਸਟਰੀਅਲ ਥਾਵਾਂ ’ਤੇ ਉਤਸ਼ਾਹਿਤ ਕੀਤਾ ਜਾਵੇਗਾ ਤੇ ਉਹਨਾਂ ਤੋਂ ਵਾਧੂ ਬਿਜਲੀ ਖਰੀਦੀ ਵੀ ਜਾਵੇਗੀ।
ਵਪਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਬਠਿੰਡਾ ਵਿਚ ਫੂਡ ਪਾਰਕ ਸਥਾਪਿਤ ਕਰਨ ਅਤੇ ਇਸਨੂੰ ਉਦਮੀਆਂ ਵਾਸਤੇ ਟੈਕਸ ਮੁਕਤ ਕਰਨ ਦਾ ਵੀ ਵਾਅਦਾ ਕੀਤਾ।
ਇਕ ਹੋਰ ਵੱਡੇ ਫ਼ੈਸਲੇ ਵਿਚ  ਸੁਖਬੀਰ ਸਿੰਘ ਬਾਦਲ ਨੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਰਵੀ ਕੁਮਾਰ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਪ੍ਰਾਪਰਟੀ ਦੀ ਖ਼ਰੀਦ ਤੇ ਵਿਕਰੀ ਵਾਸਤੇ ਐਨ.ਓ.ਸੀ. ਦੀ ਲੋੜ ਨੂੰ ਖ਼ਤਮ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਪੈਸੇ ਦੀ ਲੁੱਟ ਕਰਨ ਵਾਸਤੇ ਇਹ ਸ਼ਰਤ ਲਾਗੂ ਕੀਤੀ ਸੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਗੈਰ ਕਾਨੂੰਨੀ ਕਾਲੋਨੀਆਂ ਨੂੰ ਜਿਵੇਂ ਹੈ ਜਿਥੇ ਹੈ ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਫੇਸਲੈਸ ਰਜਿਸਟਰੀਆਂ ਸ਼ੁਰੂ ਕਰਾਂਗੇ ਜਿਸ ਵਿਚ ਤਹਿਸੀਲਦਾਰ ਦਾ ਕੋਈ ਦਖ਼ਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰਜਿਸਟਰੀ ਤੇ ਇੰਤਕਾਲ ਮੌਕੇ ’ਤੇ ਹੀ ਕੀਤੇ ਜਾਣਗੇ ਤਾਂ ਜੋ  ਖ਼ਰੀਦਦਾਰਾਂ ਨੂੰ ਮੁਸ਼ਕਿਲਾਂ ਨਾ ਝੱਲਣੀਆਂ ਪੈਣ।


 

Ad Position 22
No active advertisement
ਪਿਛਲੀ ਖ਼ਬਰ ਨਿਪਾਲ ਸਰਕਾਰ ਵਲੋਂ ਤ੍ਰਿਸ਼ੂਲੀ-ਭੋਟੇ ਕੋਸ਼ੀ ਨਦੀ ਪ੍ਰਣਾਲੀ ਚ ਆਏ ਲਾਪਤਾ ਹੋਏ ਲੋਕਾਂ ਨੂੰ ਮ੍ਰਿਤਕ ਮੰਨਣ ਅਗਲੀ ਖ਼ਬਰ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਡਾਵਾਂਡੋਲ ਹੋ ਚੁੱਕਾ ਹੈ ਪੰਜਾਬ, ਹੁਣ ਭਾਜਪਾ ਹੀ ਬਚਾ ਸਕਦੀ ਹੈ - ਮਨਪ੍ਰੀਤ ਸਿੰਘ ਬਾਦਲ
Ad Position 24