24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਕਾਲੀ-ਭਾਜਪਾ ਗੱਠਜੋੜ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ

ਚੰਡੀਗੜ੍ਹ, 24 ਨਵੰਬਰ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ...

Ad Position 21
No active advertisement
ਅਜੀਤ ਡੈਸਕ 24-11-2026

ਚੰਡੀਗੜ੍ਹ, 24 ਨਵੰਬਰ - ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ, ਅਕਾਲੀ ਦਲ ਅਤੇ ਭਾਜਪਾ ਦਾ ਇਹ ਸਮਝੌਤਾ ਪੰਜਾਬ ਨੂੰ ਨਹੀਂ, ਸਗੋਂ ਆਪਣੇ ਪਰਿਵਾਰ ਅਤੇ ਕੁਰਸੀ ਨੂੰ ਬਚਾਉਣ ਦਾ 'ਠੱਗ ਜੋੜ' ਹੈ... ਜਿਹੜੇ ਕੱਲ੍ਹ ਤੱਕ ਤਿੰਨ ਖੇਤੀ ਕਾਨੂੰਨਾਂ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਸਿੱਖ ਸੰਸਥਾਵਾਂ ਦੇ ਮੁੱਦੇ 'ਤੇ ਇਕ-ਦੂਜੇ ਨੂੰ ਕੋਸਦੇ ਸੀ, ਅੱਜ ਸੱਤਾ ਦੇ ਲਾਲਚ 'ਚ ਫਿਰ ਇਕੱਠੇ ਹੋ ਗਏ...
20 ਸਾਲ ਆਪਸ 'ਚ 'ਨੂਰਾ ਕੁਸ਼ਤੀ' ਖੇਡਣ ਵਾਲੇ ਸਾਰੇ ਰਵਾਇਤੀ ਆਗੂ ਹੁਣ ਇਕੋ ਸਟੇਜ 'ਤੇ ਆ ਗਏ ਹਨ... ਪਰ ਪੰਜਾਬ ਦੇ ਲੋਕ 2007-2017 ਦੌਰਾਨ ਫੈਲੇ ਨਸ਼ਿਆਂ ਅਤੇ ਬੇਅਦਬੀਆਂ ਨੂੰ ਕਦੇ ਨਹੀਂ ਭੁੱਲ ਸਕਦੇ... ਆਮ ਆਦਮੀ ਪਾਰਟੀ ਦਾ ਗੱਠਜੋੜ ਸਿਰਫ਼ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ... ਮੁਫ਼ਤ ਬਿਜਲੀ, ਨਹਿਰੀ ਪਾਣੀ, ਮੁਹੱਲਾ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਬਿਨਾਂ ਰਿਸ਼ਵਤ ਸਰਕਾਰੀ ਨੌਕਰੀਆਂ ਸਾਡੀ ਸਕਾਰਾਤਮਕ ਰਾਜਨੀਤੀ ਦੀ ਪਛਾਣ ਹਨ... ਪੰਜਾਬੀ ਇਨ੍ਹਾਂ ਦੇ 'ਠੱਗ ਜੋੜ' ਨੂੰ ਕਦੇ ਮੂੰਹ ਨਹੀਂ ਲਾਉਣਗੇ...।

Ad Position 22
No active advertisement
ਅਗਲੀ ਖ਼ਬਰ ਆਉਣ ਵਾਲੇ ਦਿਨਾਂ ਵਿਚ ਦੋਵੇਂ ਪਾਰਟੀਆਂ ਦੀ ਹਵਾ ਬਣਾ ਕੇ ਰੱਖ ਦੇਣੀ ਹੈ, ਅਕਾਲੀ ਭਾਜਪਾ ਗੱਠਜੋੜ ਨੇ - ਜਥੇ. ਰਣੀਕੇ
Ad Position 24