07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਰੁਪਏ ਦੇ ਸੋਨੇ ਸਮੇਤ ਨਕਦੀ ਕੀਤੀ ਚੋਰੀ

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 3 ਅਗਸਤ (ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਨੇੜਲੇ ਪਿੰਡ ਨਮੋਲ ਵਿਖੇ ਚੋਰਾਂ ਵਲੋਂ ਇਕ ਕਿਸਾਨ ਦੇ ਘਰ 'ਚ ਵੜ੍ਹਕੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ...

Ad Position 21
No active advertisement
ਅਜੀਤ ਡੈਸਕ 03-08-2025

 ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 3 ਅਗਸਤ (ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਨੇੜਲੇ ਪਿੰਡ ਨਮੋਲ ਵਿਖੇ ਚੋਰਾਂ ਵਲੋਂ ਇਕ ਕਿਸਾਨ ਦੇ ਘਰ 'ਚ ਵੜ੍ਹਕੇ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਖ਼ਬਰ ਹੈ।ਜਾਣਕਾਰੀ ਦਿੰਦਿਆ ਘਰ ਦੇ ਮਾਲਕ ਨੰਬਰਦਾਰ ਭੋਲਾ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਉਹ ਪਰਿਵਾਰ ਸਮੇਤ ਘਰ ਦੇ ਇਕ ਕਮਰੇ 'ਚ ਸੁੱਤੇ ਪਏ ਸਨ ਤਾਂ ਚੋਰ ਛੱਤ ਤੋਂ ਦੀ ਪੌੜੀਆਂ ਰਾਹੀ ਉਨਾਂ ਦੇ ਘਰ 'ਚ ਦਾਖ਼ਲ ਹੋਏ ਅਤੇ ਘਰ ਦੇ ਸਟੋਰ (ਪੇਟੀਆਂ ਵਾਲੇ ਕਮਰੇ) 'ਚੋ ਪੇਟੀ ਦਾ ਜਿੰਦਰਾ ਤੋੜਕੇ ਕਰੀਬ 92 ਤੋਲੇ ਸੋਨਾ,2 ਲੱਖ 40 ਹਜ਼ਾਰ ਰੁਪਏ ਦੀ ਨਕਦੀ ਸਮੇਤ ਕੁਝ ਵਿਦੇਸੀ ਕਰੰਸੀ ਲੈ ਗਏ। ਉਨ੍ਹਾਂ ਕਿਹਾ ਚੋਰੀ ਦੀ ਘਟਨਾ ਦਾ ਉਨਾਂ ਨੂੰ ਅੱਜ ਸਵੇਰੇ ਕਰੀਬ ਪੋਣੇ ਤਿੰਨ ਵਜੇ ਉੱਠਣ 'ਤੇ ਪਤਾ ਲੱਗਿਆ।ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਪੁਲਿਸ ਥਾਣਾ ਚੀਮਾ ਦੇ ਐਸਐਚਓ ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਆਇਆ ਹੈ ਅਤੇ ਪੁਲਿਸ ਵਲੋਂ ਸਰਗਰਮੀ ਨਾਲ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਡੋਡਾ (ਜੰਮੂ-ਕਸ਼ਮੀਰ) : 'ਆਪ੍ਰੇਸ਼ਨ ਸਦਭਾਵਨਾ' ਦੇ ਤਹਿਤ ਭਾਰਤੀ ਫ਼ੌਜ ਨੇ ਲਗਾਇਆ ਮੈਡੀਕਲ ਅਤੇ ਪਸ਼ੂ ਚਿਕਿਤਸਾ ਕੈਂਪ ਅਗਲੀ ਖ਼ਬਰ ਦੁਬਈ ਗਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
Ad Position 24