05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਅੱਜ ਲੋਕ ਸਭਾ ’ਚ ਪੇਸ਼ ਹੋਣਗੇ ਕਈ ਮਹੱਤਵਪੂਰਨ ਬਿੱਲ

ਨਵੀਂ ਦਿੱਲੀ, 4 ਅਗਸਤ- ਅੱਜ ਲੋਕ ਸਭਾ ਵਿਚ ਕਈ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੌਰਾਨ, ਸਾਰਿਆਂ ਦੀਆਂ ਨਜ਼ਰਾਂ ਖੇਡ ਮੰਤਰਾਲੇ ਵਲੋਂ ਲਿਆਂਦੇ ਜਾ ਰਹੇ ਦੋ ਮਹੱਤਵਪੂਰਨ...

Ad Position 21
No active advertisement
ਅਜੀਤ ਡੈਸਕ 04-08-2025

ਨਵੀਂ ਦਿੱਲੀ, 4 ਅਗਸਤ- ਅੱਜ ਲੋਕ ਸਭਾ ਵਿਚ ਕਈ ਮਹੱਤਵਪੂਰਨ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੌਰਾਨ, ਸਾਰਿਆਂ ਦੀਆਂ ਨਜ਼ਰਾਂ ਖੇਡ ਮੰਤਰਾਲੇ ਵਲੋਂ ਲਿਆਂਦੇ ਜਾ ਰਹੇ ਦੋ ਮਹੱਤਵਪੂਰਨ ਬਿੱਲਾਂ ’ਤੇ ਹੋਣਗੀਆਂ। ਇਨ੍ਹਾਂ ਵਿਚੋਂ ਪਹਿਲਾ ‘ਰਾਸ਼ਟਰੀ ਖੇਡ ਸ਼ਾਸਨ ਬਿੱਲ, 2025’ ਤੇ ਦੂਜਾ ‘ਰਾਸ਼ਟਰੀ ਖੇਡ ਸ਼ਾਸਨ ਬਿੱਲ, 2025’ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਅੱਜ ਲੋਕ ਸਭਾ ਵਿਚ ਪੇਸ਼ ਕਰਨਗੇ।

ਇਸ ਬਿੱਲ ਦਾ ਉਦੇਸ਼ ਦੇਸ਼ ਵਿਚ ਖੇਡਾਂ ਨੂੰ ਵਿਕਸਤ ਕਰਨਾ ਅਤੇ ਉਤਸ਼ਾਹਿਤ ਕਰਨਾ, ਖਿਡਾਰੀਆਂ ਦੀ ਭਲਾਈ ਲਈ ਕਦਮ ਚੁੱਕਣਾ, ਖੇਡਾਂ ਵਿਚ ਇਮਾਨਦਾਰੀ, ਪਾਰਦਰਸ਼ਤਾ ਅਤੇ ਚੰਗੇ ਸ਼ਾਸਨ ਦੇ ਸਿਧਾਂਤਾਂ ਨੂੰ ਲਾਗੂ ਕਰਨਾ, ਉਲੰਪਿਕ ਅਤੇ ਪੈਰਾਲੰਪਿਕ ਚਾਰਟਰ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਖਿਡਾਰੀਆਂ ਅਤੇ ਖੇਡ ਸੰਸਥਾਵਾਂ ਨਾਲ ਸੰਬੰਧਿਤ ਸ਼ਿਕਾਇਤਾਂ ਅਤੇ ਵਿਵਾਦਾਂ ਨੂੰ ਇਕਸਾਰ ਅਤੇ ਨਿਰਪੱਖ ਢੰਗ ਨਾਲ ਹੱਲ ਕਰਨਾ ਹੈ। ਇਸ ਬਿੱਲ ਨੂੰ ਦੇਸ਼ ਦੇ ਖੇਡ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

 

Ad Position 22
No active advertisement
ਪਿਛਲੀ ਖ਼ਬਰ ਸ਼ਿਬੂ ਸੋਰੇਨ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਝਾਰਖ਼ੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ
Ad Position 24