05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

1993 ਦੇ ਫਰਜ਼ੀ ਪੁਲਿਸ ਮੁਕਾਬਲੇ ਵਿਚ ਦੋਸ਼ੀ ਠਹਿਰਾਏ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਨਾਲ ਸਾਢੇ ਤਿੰਨ ਲੱਖ ਦਾ ਜ਼ੁਰਮਾਨਾ

ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ਵਿਖੇ 1993 ਦੇ ਫਰਜ਼ੀ ਪੁਲਿਸ ਮੁਕਾਬਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਸੇਵਾਮੁਕਤ....

Ad Position 21
No active advertisement
ਅਜੀਤ ਡੈਸਕ 04-08-2025

ਚੰਡੀਗੜ੍ਹ, 4 ਅਗਸਤ (ਕਪਿਲ ਵਧਵਾ)- ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ਵਿਖੇ 1993 ਦੇ ਫਰਜ਼ੀ ਪੁਲਿਸ ਮੁਕਾਬਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਅਧਿਕਾਰੀ ਸੇਵਾਮੁਕਤ ਐਸ.ਐਸ.ਪੀ. ਭੁਪਿੰਦਰ ਸਿੰਘ, ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ, ਤਤਕਾਲੀ ਸੂਬਾ ਸਿੰਘ, ਏ ਐਸ ਆਈ ਦੇਵਿੰਦਰ ਸਿੰਘ ਅਤੇ ਏ. ਐੱਸ. ਆਈ. ਗੁਲਬਰਗ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਨਾਲ ਕੁੱਲ ਸਾਡੇ ਤਿੰਨ ਲੱਖ ਦਾ ਜ਼ੁਰਮਾਨਾ ਪ੍ਰਤੀ ਦੋਸ਼ੀ ਨੂੰ ਭਰਨ ਦਾ ਫੈਸਲਾ ਸੁਣਾਇਆ ਹੈ।

ਸਜ਼ਾ ਸੁਣਾਏ ਜਾਣ ਮੌਕੇ ਅਦਾਲਤ ਵਿਖੇ ਤਤਕਾਲੀ ਡੀ. ਐਸ. ਪੀ. ਭੁਪਿੰਦਰ ਸਿੰਘ, ਤਤਕਾਲੀ ਇੰਸਪੈਕਟਰ ਸੂਬਾ ਸਿੰਘ, ਤਤਕਾਲੀ ਏ. ਐਸ. ਆਈ. ਦੇਵਿੰਦਰ ਸਿੰਘ ਨੂੰ ਪਟਿਆਲਾ ਜੇਲ੍ਹ ਤੋਂ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ ਜਦਕਿ ਤਤਕਾਲੀ ਇੰਸਪੈਕਟਰ ਰਘੁਬੀਰ ਸਿੰਘ ਅਤੇ ਏ. ਐਸ. ਆਈ. ਗੁਲਬਰਗ ਸਿੰਘ ਨੂੰ ਮੁਹਾਲੀ ਅਦਾਲਤ ਵਿਖੇ ਨਿੱਜੀ ਤੌਰ ’ਤੇ ਪੇਸ਼ ਕੀਤਾ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਵਲੋਂ ਭਰਿਆ ਜਾਣ ਵਾਲਾ ਜ਼ੁਰਮਾਨਾ ਪੀੜਤ ਪਰਿਵਾਰਾਂ ਨੂੰ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਜ਼ੋਰਦਾਰ ਧਮਾਕੇ ਨਾਲ ਲੋਕ ਸਹਿਮੇ ਅਗਲੀ ਖ਼ਬਰ ਹਰਮਨ ਸਿੰਘ ਦੀਦਾਰੇ ਵਾਲਾ ਵਲੋਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ
Ad Position 24