04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਕੇਂਦਰ ਸਰਕਾਰ ਬੇਅਦਬੀਆਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ - ਪ੍ਰੋ. ਬਡੂੰਗਰ

ਪਟਿਆਲਾ, 5 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ...

Ad Position 21
No active advertisement
ਅਜੀਤ ਡੈਸਕ 04-08-2025

ਪਟਿਆਲਾ, 5 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵੱਖ-ਵੱਖ ਥਾਵਾਂ ਉਤੇ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣ ਅਤੇ ਪੰਜ ਕਕਾਰਾਂ ਵਿਚ ਸ਼ਾਮਿਲ ਕੜੇ ਆਦਿ ਨੂੰ ਇਮਤਿਹਾਨਾਂ ਵਿਚ ਉਤਾਰ ਕੇ ਜਾਣ ਦੀਆਂ ਕਾਰਵਾਈਆਂ ਤੇ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬੇਅਦਬੀਆਂ ਦੇ ਮਾਮਲੇ ਉਤੇ ਸਖਤ ਕਾਨੂੰਨ ਬਣਾਏਗੀ ਤਾਂ ਵੱਖ-ਵੱਖ ਥਾਵਾਂ ਉਤੇ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਉਤੇ ਕਾਬੂ ਪੈ ਸਕੇਗਾ ਕਿਉਂਕਿ ਅੱਜ ਸਿਰਫ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੇ ਸਮੁੱਚੇ ਦੇਸ਼ਾਂ ਵਿਚ ਸਿੱਖਾਂ ਵਲੋਂ ਵਾਸਾ ਕਰਕੇ ਆਪਣੇ ਗੁਰਧਾਮ ਬਣਾਏ ਹੋਏ ਹਨ ਤੇ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਸਬੰਧੀ ਸਖਤ ਰੁਖ ਅਪਣਾ ਕੇ ਬੇਅਦਬੀਆਂ ਦੇ ਮਾਮਲੇ ਉਤੇ ਕਾਨੂੰਨ ਬਣਾਏਗੀ ਤਾਂ ਸਮੁੱਚੇ ਦੇਸ਼ ਭਰ ਦੇ ਵਾਸੀ ਇਸ ਮਾਮਲੇ ਸਬੰਧੀ ਜਾਣੂ ਹੋ ਸਕਣਗੇ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜ ਕਕਾਰਾਂ ਵਿਚ ਸ਼ਾਮਿਲ ਕੜਾ ਸਿੱਖਾਂ ਲਈ ਅਹਿਮ ਸਥਾਨ ਰੱਖਦਾ ਹੈ ਤੇ ਇਮਤਿਹਾਨਾਂ ਵਿਚ ਕੜੇ ਨੂੰ ਉਤਾਰ ਕੇ ਜਾਣਾ ਮਰਿਆਦਾ ਦੀ ਵੀ ਉਲੰਘਣਾ ਹੈ। 

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਅਗਲੀ ਖ਼ਬਰ ਓਵਲ ਟੈਸਟ ਭਾਰਤ ਲਈ ਇਤਿਹਾਸਕ ਜਿੱਤ ਹੈ - ਭਾਰਤੀ ਪ੍ਰਸ਼ੰਸਕ
Ad Position 24