04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2025

ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਹਾਦਸੇ ਦਾ ਸ਼ਿਕਾਰ

ਚੰਡੀਗੜ੍ਹ, 4 ਅਗਸਤ-ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਭਿਆਨਕ ਹਾਦਸੇ ਦੇ ਸ਼ਿਕਾਰ ਹੋਣ ਦੀ ਖਬਰ...

Ad Position 21
No active advertisement
ਅਜੀਤ ਡੈਸਕ 04-08-2025

ਚੰਡੀਗੜ੍ਹ, 4 ਅਗਸਤ-ਪੰਜਾਬੀ ਗਾਇਕ ਹਰਭਜਨ ਮਾਨ ਦੀ ਕਾਰ ਭਿਆਨਕ ਹਾਦਸੇ ਦੇ ਸ਼ਿਕਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਕੁਰੂਕਸ਼ੇਤਰ 'ਚ ਡਿਵਾਈਡਰ ਨਾਲ ਹਰਭਜਨ ਮਾਨ ਦੀ ਕਾਰ ਟਕਰਾਅ ਗਈ। ਦਿੱਲੀ ਤੋਂ ਸ਼ੋਅ ਲਗਾ ਕੇ ਵਾਪਸ ਚੰਡੀਗੜ੍ਹ
ਆ ਰਹੇ ਸਨ। ਗੱਡੀ ਸਵਾਰ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਪਿਪਲੀ ਵਿਚ ਹਾਈਵੇਅ 'ਤੇ ਹਰਭਜਨ ਮਾਨ ਦੀ ਕਾਰ ਪਸ਼ੂ ਨਾਲ ਟਕਰਾਅ ਕੇ ਪਲਟ ਗਈ। ਇਹ ਹਾਦਸਾ ਸਵੇਰੇ 4:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਆਪਣੇ ਪੁੱਤਰ ਅਵਕਾਸ਼ ਮਾਨ ਨਾਲ ਇਨੋਵਾ ਕਾਰ ਵਿਚ ਦਿੱਲੀ ਤੋਂ ਚੰਡੀਗੜ੍ਹ ਜਾ ਰਹੇ ਸਨ। ਇਸ ਹਾਦਸੇ ਵਿਚ ਹਰਭਜਨ ਮਾਨ, ਪੁੱਤਰ ਅਵਕਾਸ਼ ਮਾਨ, ਕਾਰ ਡਰਾਈਵਰ ਅਤੇ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਹਨ। ਉਹ ਦੇਰ ਰਾਤ ਦਿੱਲੀ ਵਿਚ ਇਕ ਸ਼ੋਅ ਤੋਂ ਬਾਅਦ ਵਾਪਸ ਆ ਰਹੇ ਸਨ। ਅਚਾਨਕ ਪਿਪਲੀ ਹਾਈਵੇਅ 'ਤੇ ਉਨ੍ਹਾਂ ਦੀ ਕਾਰ ਇਕ ਬੇਜ਼ੁਬਾਨ ਪਸ਼ੂ ਨਾਲ ਟਕਰਾਅ ਗਈ ਤੇ ਡਿਵਾਈਡਰ ਨਾਲ ਟਕਰਾਅ ਗਈ ਅਤੇ ਫਿਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਨੋਵਾ ਕਾਰ ਦਾ ਅਗਲਾ ਹਿੱਸਾ ਟੁਕੜੇ-ਟੁਕੜੇ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਹਰਭਜਨ ਮਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਕ ਹੋਰ ਕਾਰ ਵਿਚ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿਥੇ ਦੋਵਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਦੁਬਈ ਤੋਂ ਅਜੇ ਕੁਮਾਰ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜੀ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਪ੍ਰਬੰਧਕੀ ਬਲਾਕ ਦਾ ਉਦਘਾਟਨ
Ad Position 24