ਜਲੰਧਰ, 27 ਨਵੰਬਰ (ਦਵਿੰਦਰ)- ਜਲੰਧਰ ਦੇ ਮੁਹੱਲਾ ਮਕਦੁੰਪੁਰਾ ਵਿਚ ਲੱਕੀ ਠਾਕੁਰ ਦੇ ਕਤਲ ਦੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਨੇ ਕੱਲ੍ਹ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਲੜਕੀ ਵੀ ਸ਼ਾਮਲ ਸੀ। ਨਰਿੰਦਰ ਥਾਪਰ ਦੇ ਪੁੱਤਰਾਂ ਨੇ ਅੱਜ ਪੁਲਿਸ ਸਟੇਸ਼ਨ 4 ਵਿਖੇ ਆਤਮ ਸਮਰਪਣ ਕਰ ਦਿੱਤਾ।
ਏਸੀਪੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਨਰਿੰਦਰ ਥਾਪਰ ਪੁੱਤਰ ਜੋਗਿੰਦਰਪਾਲ, ਮੁਹੱਲਾ ਮਧੂਬਨਪੁਰਾ, ਦੀਪਕ ਰਾਣਾ ਪੁੱਤਰ ਜੋਗਿੰਦਰਪਾਲ, ਮੁਹੱਲਾ ਮਧੂਬਨਪੁਰਾ, ਜਸ਼ਪਾਲ ਬਜਾਜ ਪੁੱਤਰ ਸਤਪਾਲ, ਉੱਚਾ ਸੂਰਜਗੰਜ, ਰਾਹੁਲ ਪੁੱਤਰ ਵਿਕਰਮ, 36 ਮਧੂਬਨਪੁਰਾ, ਗੁਰਦੀਪ ਸਿੰਘ ਪੁੱਤਰ ਓਮਪ੍ਰਕਾਸ਼, 23/3 ਨਿਊ ਸੂਰਜਗੰਜ ਅਤੇ ਤਰਸੇਮ ਲਾਲ ਦੀ ਧੀ ਗੁੜੀਆ ਨੂੰ ਗ੍ਰਿਫ਼ਤਾਰ ਕੀਤਾ ਹੈ।