02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਉੱਤਰਾਖ਼ੰਡ: ਉੱਤਰਕਾਸ਼ੀ ’ਚ ਫੱਟਿਆ ਬੱਦਲ, 4 ਦੀ ਮੌਤ

ਦੇਹਰਾਦੂਨ, 5 ਅਗਸਤ- ਉੱਤਰਾਖੰਡ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਅੱਜ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫੱਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ....

Ad Position 21
No active advertisement
ਅਜੀਤ ਡੈਸਕ 05-08-2025

ਦੇਹਰਾਦੂਨ, 5 ਅਗਸਤ- ਉੱਤਰਾਖੰਡ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਅੱਜ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫੱਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ। ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਟੀਮਾਂ ਦੇ ਨਾਲ ਫੌਜ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਧਾਰਲੀ ਆਫ਼ਤ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ। ਜਿਵੇਂ ਹੀ ਪਾਣੀ ਦਾ ਹੜ੍ਹ ਪਿੰਡ ਵੱਲ ਆਇਆ, ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਪਾਣੀ ਅਤੇ ਮਲਬਾ ਕਈ ਹੋਟਲਾਂ ਵਿਚ ਦਾਖਲ ਹੋ ਗਿਆ ਹੈ। ਧਾਰਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਈ ਹੋਟਲ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਫੌਜ ਤੇ ਹੋਰ ਸੁਰੱਖਿਆ ਬਲਾਂ ਦੀ ਟੀਮ ਭਟਵਾੜੀ ਲਈ ਰਵਾਨਾ ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਉੱਤਰਕਾਸ਼ੀ ਵਿਚ ਬੱਦਲ ਫਟਣ ਦੀ ਘਟਨਾ ਤੋਂ ਹਾਂ ਦੁਖੀ- ਪੁਸ਼ਕਰ ਸਿੰਘ ਧਾਮੀ ਅਗਲੀ ਖ਼ਬਰ ਡੇਰਾਬੱਸੀ ਵਿਖੇ ਪੀ. ਜੀ. ਵਿਚ ਲੁੱਕ ਕੇ ਬੈਠਾ ਗੈਂਗਸਟਰ ਕਾਬੂ, ਲੱਤ ਵਿਚ ਲੱਗੀ ਗੋਲੀ
Ad Position 24