02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਭਾਰੀ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ 'ਚ ਇਕ ਵਾਰ ਫਿਰ ਜਨਜੀਵਨ ਠੱਪ

ਮੰਡੀ, 5 ਅਗਸਤ-ਮੰਡੀ ਜ਼ਿਲ੍ਹੇ ਦਾ ਬਲਘਾਟੀ ਡੁੱਬ ਗਿਆ ਹੈ ਤੇ ਹੜ੍ਹ ਦਾ ਪਾਣੀ ਖੇਤਾਂ ਵਿਚ ਵੀ ਵੜ...

Ad Position 21
No active advertisement
ਅਜੀਤ ਡੈਸਕ 05-08-2025

ਮੰਡੀ, 5 ਅਗਸਤ-ਮੰਡੀ ਜ਼ਿਲ੍ਹੇ ਦਾ ਬਲਘਾਟੀ ਡੁੱਬ ਗਿਆ ਹੈ ਤੇ ਹੜ੍ਹ ਦਾ ਪਾਣੀ ਖੇਤਾਂ ਵਿਚ ਵੀ ਵੜ ਗਿਆ ਹੈ। ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਇਲਾਕੇ ਦਾ ਸੁਕੇਤੀ ਨਾਲਾ ਹੜ੍ਹ ਦੀ ਲਪੇਟ ਵਿਚ ਹੈ। ਹੜ੍ਹ ਦਾ ਪਾਣੀ ਆਟੋਮੋਬਾਈਲ ਏਜੰਸੀਆਂ ਦੀ ਪਾਰਕਿੰਗ ਵਿਚ ਵੀ ਵੜ ਗਿਆ ਹੈ ਤੇ ਦਰਜਨਾਂ ਵਾਹਨ ਇਸ ਵਿਚ ਫਸ ਗਏ ਹਨ। ਆਟੋਮੋਬਾਈਲ ਏਜੰਸੀਆਂ ਮੌਕੇ 'ਤੇ ਕ੍ਰੇਨਾਂ ਦੀ ਮਦਦ ਨਾਲ ਹੜ੍ਹ ਵਿਚ ਫਸੇ ਵਾਹਨਾਂ ਨੂੰ ਕੱਢਣ ਵਿਚ ਰੁੱਝੀਆਂ ਹੋਈਆਂ ਹਨ। ਰਾਸ਼ਟਰੀ ਰਾਜਮਾਰਗ 'ਤੇ ਸਿਰਫ਼ ਪਾਣੀ ਹੀ ਦਿਖਾਈ ਦੇ ਰਿਹਾ ਹੈ। ਭਾਰੀ ਬਾਰਿਸ਼ ਕਾਰਨ ਮੰਡੀ ਜ਼ਿਲ੍ਹੇ ਵਿਚ ਇਕ ਵਾਰ ਫਿਰ ਜਨਜੀਵਨ ਠੱਪ ਹੋ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਐਸ.ਵਾਈ.ਐਲ. 'ਤੇ ਮੀਟਿੰਗ ਜਾਰੀ ਅਗਲੀ ਖ਼ਬਰ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ, ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰਾਂ ਰਿਹਾਅ...
Ad Position 24