02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ - ਹਰਿਦੁਆਰ ਡੀ.ਐਮ. ਮਯੂਰ ਦੀਕਸ਼ਿਤ

ਉੱਤਰਾਖੰਡ, 5 ਅਗਸਤ-ਸ਼ਹਿਰ ਵਿਚ ਪਾਣੀ ਭਰਨ ਦੀ ਸਥਿਤੀ ਬਾਰੇ ਹਰਿਦੁਆਰ ਦੇ ਡੀ.ਐਮ...

Ad Position 21
No active advertisement
ਅਜੀਤ ਡੈਸਕ 05-08-2025

ਉੱਤਰਾਖੰਡ, 5 ਅਗਸਤ-ਸ਼ਹਿਰ ਵਿਚ ਪਾਣੀ ਭਰਨ ਦੀ ਸਥਿਤੀ ਬਾਰੇ ਹਰਿਦੁਆਰ ਦੇ ਡੀ.ਐਮ. ਮਯੂਰ ਦੀਕਸ਼ਿਤ ਨੇ ਕਿਹਾ ਕਿ ਅਸੀਂ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ। ਸਾਡੀਆਂ ਟੀਮਾਂ ਪਿੰਡ ਦੇ ਮੁਖੀਆਂ ਨਾਲ ਇਸ ਨੂੰ ਹੱਲ ਕਰਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਸ਼ਹਿਰੀ ਖੇਤਰਾਂ ਵਿਚ, ਜਿਥੇ ਵੀ ਪਾਣੀ ਭਰਿਆ ਹੋਇਆ ਹੈ, ਜਲ ਨਿਗਮ, ਜਲ ਸੰਸਥਾਨ, ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਇਸਨੂੰ ਕੱਢ ਰਹੀਆਂ ਹਨ। ਅਸੀਂ ਗੰਗਾ ਨਦੀ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੇ ਹਾਂ। ਇਸ ਸਮੇਂ ਇਹ ਚਿਤਾਵਨੀ ਦੇ ਪੱਧਰ ਤੋਂ ਹੇਠਾਂ ਚਲਾ ਗਿਆ ਹੈ ਪਰ ਜੇਕਰ ਮੀਂਹ ਪੈਂਦਾ ਹੈ ਤਾਂ ਅਸੀਂ ਰਾਤ ਭਰ ਇਸਦੀ ਨਿਗਰਾਨੀ ਕਰਾਂਗੇ। ਦੱਸ ਦਈਏ ਕਿ ਲਗਾਤਾਰ ਮੀਂਹ ਕਾਰਨ ਹਰਿਦੁਆਰ ਵਿਚ ਭਾਰੀ ਪਾਣੀ ਭਰ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਉੱਤਰਕਾਸ਼ੀ ਆਫਤ ਦੇ ਮੱਦੇਨਜ਼ਰ ਉੱਤਰਕਾਸ਼ੀ ਜ਼ਿਲ੍ਹੇ 'ਚ 3 ਆਈ.ਏ.ਐਸ. ਅਧਿਕਾਰੀ ਤਾਇਨਾਤ ਅਗਲੀ ਖ਼ਬਰ ਕੱਲ੍ਹ ਸ਼ਾਮ 5 ਵਜੇ ਖੁੱਲ੍ਹਣਗੇ ਪੌਂਗ ਡੈਮ ਦੇ 52 ਗੇਟ ਤੇ ਫਲੱਡ ਗੇਟ
Ad Position 24