01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਕਸਬਾ ਭੁਲੱਥ 'ਚ ਪੀਲੀਏ ਦੇ ਕੇਸ ਵਧੇ

ਭੁਲੱਥ, 5 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਅੰਦਰ ਪੀਲੀਏ (ਜਾਂਡਿਸ) ਦੇ ਕੇਸ ਵਧਣ ਲੱਗ ਪਏ...

Ad Position 21
No active advertisement
ਅਜੀਤ ਡੈਸਕ 05-08-2025

ਭੁਲੱਥ, 5 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਅੰਦਰ ਪੀਲੀਏ (ਜਾਂਡਿਸ) ਦੇ ਕੇਸ ਵਧਣ ਲੱਗ ਪਏ ਹਨ। ਖਾਸ ਕਰਕੇ ਬੱਚਿਆਂ ਅੰਦਰ ਪੇਟ ਦਰਦ, ਪੀਲੀਆ, ਭੁੱਖ ਦੀ ਕਮੀ ਤੇ ਉਲਟੀਆਂ ਵਗੈਰਾ ਦੇ ਲੱਛਣ ਆਮ ਦੇਖਣ ਨੂੰ ਮਿਲ ਰਹੇ ਹਨ। ਕੁਝ ਕੇਸਾਂ ਵਿਚ ਬੱਚਿਆਂ ਨੂੰ ਤੇਜ਼ ਬੁਖਾਰ ਤੇ ਘਬਰਾਹਟ ਵਗੈਰਾ ਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਕਸਬਾ ਭੁਲੱਥ ਅੰਦਰ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਪਤਵੰਤਿਆਂ ਵਲੋਂ ਗੱਲਬਾਤ ਕਰਦਿਆਂ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ ਨੇ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਹੋ ਰਹੀਆਂ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਵੱਲ ਸਿਹਤ ਵਿਭਾਗ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ। ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਬੱਚਿਆਂ ਵਿਚ ਆ ਰਹੀਆਂ ਪੇਟ ਸਬੰਧੀ ਮੁਸ਼ਕਿਲਾਂ ਤੇ ਪੀਲੀਆ ਵਗੈਰਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਵਿਭਾਗ ਨੂੰ ਮੁਹੱਲਿਆਂ ਵਿਚ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ। 

Ad Position 22
No active advertisement
ਪਿਛਲੀ ਖ਼ਬਰ ਬੱਦਲ ਫਟਣ ਤੋਂ ਬਾਅਦ ਆਈ.ਟੀ.ਬੀ.ਪੀ. ਨੇ ਧਾਰਲੀ 'ਚ ਆਏ ਹੜ੍ਹਾਂ ਦੌਰਾਨ 37 ਪਿੰਡ ਵਾਸੀਆਂ ਨੂੰ ਬਚਾਇਆ ਅਗਲੀ ਖ਼ਬਰ ਭਾਰਤੀ ਫ਼ੌਜ ਦੇ ਜਵਾਨ ਅਬਦੁਲ ਸੱਤਾਰ ਦੇ ਕੁੱਟਮਾਰ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ - ਐਸ.ਐਸ.ਪੀ.
Ad Position 24