01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਧਨੌਲਾ ਹਾਦਸੇ 'ਚ 16 ਲੋਕ ਜ਼ਖ਼ਮੀ, 6 ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਕੀਤਾ ਗਿਆ ਰੈਫਰ

ਬਰਨਾਲਾ , , 5 ਅਗਸਤ (ਨਰਿੰਦਰ ਅਰੋੜਾ ) - ਅੱਜ ਸ਼ਾਮ ਹਨੂੰਮਾਨ ਮੰਦਰ ਧਨੌਲਾ ਵਿਖੇ ਵਾਪਰੇ ਹਾਦਸੇ 'ਚ 16 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ 6 ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ...

Ad Position 21
No active advertisement
ਅਜੀਤ ਡੈਸਕ 05-08-2025

ਬਰਨਾਲਾ , , 5 ਅਗਸਤ (ਨਰਿੰਦਰ ਅਰੋੜਾ ) - ਅੱਜ ਸ਼ਾਮ ਹਨੂੰਮਾਨ ਮੰਦਰ ਧਨੌਲਾ ਵਿਖੇ ਵਾਪਰੇ ਹਾਦਸੇ 'ਚ 16 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿਚੋਂ 6 ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈ।  ਹਾਦਸੇ ਵਾਲੀ ਥਾਂ ਉੱਤੇ ਪੁੱਜੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਮੈਡਮ ਸੋਨਮ ਭੰਡਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਉੱਤੇ ਪੁੱਜੀ ਸਿਹਤ ਵਿਭਾਗ ਦੀ ਟੀਮ ਵਲੋਂ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜਿਹੜੇ 6 ਲੋਕਾਂ ਨੂੰ ਮੈਡੀਕਲ ਕਾਲਜ ਭੇਜਿਆ ਗਿਆ ਹੈ ਉਹ ਪੁਰਸ਼ ਹਨ। ਇਸ ਤਰ੍ਹਾਂ 2 ਮਹਿਲਾਵਾਂ ਦਾ ਕਮਿਊਨਿਟੀ ਸਿਹਤ ਕੇਂਦਰ ਬਰਨਾਲਾ ਵਿਖੇ ਅਤੇ 8 ਹੋਰ ਲੋਕਾਂ ਦਾ ਕਮਿਊਨਿਟੀ ਸਿਹਤ ਕੇਂਦਰ ਧਨੌਲਾ ਵਿਖੇ ਇਲਾਜ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਗ ਮੰਦਰ ਦੇ ਲੰਗਰ ਹਾਲ ਚ ਲੱਗੀ ਸੀ ਜਿੱਥੇ ਖਾਣਾ ਬਣਾਉਣ ਦੌਰਾਨ ਤੇਲ ਫਰਸ਼ ਉੱਤੇ ਡੁੱਲ੍ਹ ਗਿਆ ਅਤੇ ਆਸ ਪਾਸ ਬੈਠੇ ਲੋਕ ਅੱਗ ਨਾਲ ਜ਼ਖ਼ਮੀ ਹੋ ਗਏ ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਉਤਰਾਖੰਡ: ਮਾਨਸੂਨ ਦੀ ਤਬਾਹੀ ਕਾਰਨ 3 ਜ਼ਿਲ੍ਹਿਆਂ ਵਿਚ ਸਕੂਲਾਂ ਨੇ ਛੁੱਟੀ ਦਾ ਐਲਾਨ
Ad Position 24