30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਧਾਰਾਲੀ ਵਿਖੇ ਲੋਕਾਂ ਨਾਲ ਕੀਤੀ ਗੱਲਬਾਤ, ਸੁਣੀਆਂ ਮੁਸ਼ਕਿਲਾਂ

ਨਵੀਂ ਦਿੱਲੀ, 6 ਅਗਸਤ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੱਦਲ ਫਟਣ...

Ad Position 21
No active advertisement
ਅਜੀਤ ਡੈਸਕ 06-08-2025

ਨਵੀਂ ਦਿੱਲੀ, 6 ਅਗਸਤ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਬੱਦਲ ਫਟਣ ਅਤੇ ਮਲਬੇ ਦੀ ਮਾਰ ਹੇਠ ਆਏ ਧਾਰਾਲੀ ਵਿਚ ਸਥਾਨਕ ਲੋਕਾਂ ਅਤੇ ਹੋਰਾਂ ਨੂੰ ਮਿਲੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਦੱਸ ਦਈਏ ਕਿ ਕਈ ਥਾਵਾਂ 'ਤੇ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਕਾਰਨ, ਉੱਤਰਕਾਸ਼ੀ ਦੇ ਗੰਗਾਨਾਨੀ ਵਿਚ ਉੱਤਰਕਾਸ਼ੀ-ਹਰਸਿਲ ਸੜਕ ਪੂਰੀ ਤਰ੍ਹਾਂ ਧੱਸ ਗਈ ਹੈ। ਗੰਗਾਨਾਨੀ ਤੋਂ ਹਰਸਿਲ ਤੱਕ ਸੜਕ ਪੂਰੀ ਤਰ੍ਹਾਂ ਬੰਦ ਹੈ। 

ਉੱਤਰਾਖੰਡ ਵਿਚ ਪਿਛਲੇ 2-3 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਬੀਤੇ ਕੱਲ੍ਹ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫੱਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ ਸੀ। ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਟੀਮਾਂ ਦੇ ਨਾਲ ਫੌਜ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਹੈ। ਧਾਰਲੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲਾਪਤਾ ਹਨ। 

Ad Position 22
No active advertisement
ਪਿਛਲੀ ਖ਼ਬਰ ਘੱਗਰ 'ਚ ਪਾਣੀ ਦਾ ਪੱਧਰ ਵਧਿਆ, ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੰਸਦ
Ad Position 24