30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਨਿਊਜ਼ੀਲੈਂਡ ਵਿਚ ਪਿਛਲੇ ਦੋ ਸਾਲਾਂ ਦੌਰਾਨ ਸ਼ਨਾਰਥੀ ਵੀਜਿਆਂ ਦੀ ਗਿਣਤੀ ’ਚ ਹੋਇਆ ਵੱਡਾ ਵਾਧਾ

ਆਕਲੈਂਡ, 6 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ ਵਿਚ 2015 ਤੋਂ ਬਾਅਦ ਭਾਰਤ ਤੋਂ ਸ਼ਰਣਾਰਥੀ ਅਰਜ਼ੀਆਂ ਦੀ ਗਿਣਤੀ ਵਿਚ ਸਲਾਨਾ ਔਸਤਨ ਲਗਭਗ 20 ਗੁਣਾ ਵਾਧਾ....

Ad Position 21
No active advertisement
ਅਜੀਤ ਡੈਸਕ 06-08-2025

ਆਕਲੈਂਡ, 6 ਅਗਸਤ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ ਵਿਚ 2015 ਤੋਂ ਬਾਅਦ ਭਾਰਤ ਤੋਂ ਸ਼ਰਣਾਰਥੀ ਅਰਜ਼ੀਆਂ ਦੀ ਗਿਣਤੀ ਵਿਚ ਸਲਾਨਾ ਔਸਤਨ ਲਗਭਗ 20 ਗੁਣਾ ਵਾਧਾ ਹੋਇਆ ਹੈ। ਇਸ ਤੇਜ਼ ਵਾਧੇ ਨੇ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਨਿਊਜ਼ੀਲੈਂਡ ਵਿਚ ਪਿਛਲੇ ਦੋ ਸਾਲਾਂ ਦੌਰਾਨ ਸ਼ਰਨਾਰਥੀ ਵੀਜਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਸਰਕਾਰ ਵਿਚ ਵੀ ਹਿਲ ਜੁਲ ਹੋਣੀ ਸ਼ੁਰੂ ਹੋ ਗਈ ਹੈ। ਸਥਾਨਕ ਰਿਪੋਰਟਾਂ ਵਿਚ ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਭਾਰਤ ਤੋਂ ਸ਼ਰਨ ਅਤੇ ਸ਼ਰਨਾਰਥੀ ਦਾਅਵਿਆਂ ਦੀ ਕੁੱਲ ਗਿਣਤੀ 2022 ਵਿਚ 69 ਸੀ, ਜੋ 2024 ਵਿਚ ਵਧ ਕੇ 1,079 ਹੋ ਗਈ ਅਤੇ ਇਸ ਦੇ ਮੁਕਾਬਲੇ 2024 ਵਿਚ ਵਖੋ ਵੱਖ ਦੇਸ਼ਾਂ ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਪ੍ਰਾਪਤ ਹੋਏ ਸ਼ਰਨ ਅਤੇ ਸ਼ਰਨਾਰਥੀ ਦਾਅਵਿਆਂ ਦੀ ਕੁੱਲ ਗਿਣਤੀ 2,396 ਹੋ ਗਈ, ਜੋ ਕਿ 2022 ਵਿਚ 358 ਸੀ।

ਨਿਊਜ਼ੀਲੈਂਡ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਫਿਲ ਟਵਾਈਫੋਰਡ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਰਕਾਰ ਸ਼ਰਨ ਅਰਜ਼ੀਆਂ ਵਿਚ ਵਾਧੇ ਦੇ ਮੱਦੇਨਜ਼ਰ ਕੀ ਉਪਾਅ ਕਰ ਰਹੀ ਹੈ। ਟਵਾਈਫੋਰਡ ਨੇ ਨੋਟ ਕੀਤਾ ਕਿ ਅਰਜ਼ੀਆਂ ਵਿਚ ਸਭ ਤੋਂ ਵੱਧ ਵਾਧਾ ਦੱਖਣੀ ਏਸ਼ੀਆ ਤੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਂਦੀਪ, ਖਾਸ ਕਰਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ’ਚ ਨਾ ਤਾਂ ਨਸਲਕੁਸ਼ੀ ਦਾ ਰਾਜਨੀਤਕ ਤੌਰ ’ਤੇ ਅਸਥਿਰਤਾ ਹੈ ਪਰ ਫਿਰ ਵੀ ਸ਼ਰਨ ਦੇ ਦਾਅਵਿਆਂ ਵਿਚ ਵੱਡਾ ਵਾਧਾ ਇਸ ਖੇਤਰ ਤੋਂ ਹੋਇਆ ਹੈ।


ਐਮ.ਬੀ.ਆਈ.ਈ. ਦੇ ਮੁੱਖ ਕਾਰਜਕਾਰੀ ਕੈਰੋਲਿਨ ਟ੍ਰੇਮੇਨ ਅਤੇ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ ਕੇ.ਸੀ. ਕੋਸਟੇਲੋ ਨੇ ਜਵਾਬ ਦਿੰਦਿਆਂ ਕਿਹਾ ਕਿ ਨਿਊਜ਼ੀਲੈਂਡ ਇਨ੍ਹਾਂ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਸਹੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦੇ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਿਹਾ, ਜੋ ਸੰਭਾਵੀ ਆਰਥਿਕ ਸ਼ਰਨਾਰਥੀ ਹੋ ਸਕਦੇ ਹਨ। ਟ੍ਰੇਮੇਨ ਨੇ ਕਿਹਾ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਉਹ ਵਿਜ਼ਟਰ ਵੀਜ਼ਾ ’ਤੇ ਆ ਰਹੇ ਹਨ, ਪਰ ਇਕ ਕੰਮ ਜੋ ਅਸੀਂ ਕਰ ਰਹੇ ਹਾਂ, ਉਹ ਹੈ ਨਿਊਜ਼ੀਲੈਂਡ ਜਾਣ ਵਾਲੇ ਬਾਰਡਰਾਂ ’ਤੇ ਕਤਾਰਾਂ ਵਿਚ ਖੜ੍ਹੇ ਲੋਕਾਂ ਦੀ ਪਛਾਣ ਕਰਨਾ ਤਾਂ ਜੋ ਉਨ੍ਹਾਂ ਨੂੰ ਚੜ੍ਹਨ ਅਤੇ ਪਹੁੰਚਣ ਤੋਂ ਰੋਕਿਆ ਜਾ ਸਕੇ।

ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਆਪਣੇ ਕੈਬਿਨਟ ਨੋਟ ਵਿਚ ਦੱਸਿਆ ਕਿ ਸ਼ਰਨਾਰਥੀ ਦਾਅਵਿਆਂ ਵਿਚ ਕਾਫ਼ੀ ਸਮਾਨਤਾਵਾਂ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਜਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਨੂੰ ਕੋਚਿੰਗ ਦਿੱਤੀ ਗਈ ਹੋਵੇ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਹ ਦਾਅਵੇ ਉਸ ਸਮੇਂ ਪਾਏ ਗਏ ਹਨ, ਜਦੋਂ ਵਿਅਕਤੀਆਂ ਦੇ ਮੌਜੂਦਾ ਵੀਜੇ ਦੀ ਮਿਆਦ ਖ਼ਤਮ ਹੋਣ ਵਾਲੀ ਹੋਵੇ ਜਾਂ ਖਤਮ ਹੋ ਗਈ ਹੋਵੇ। ਦੂਜੇ ਪਾਸੇ ਇਮੀਗ੍ਰੇਸ਼ਨ ਮਾਹਰਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਪਿਛਲੇ ਦੋ ਸਾਲਾਂ ਵਿਚ ਸ਼ਰਨਾਰਥੀ ਦਾਅਵਿਆਂ ਵਿਚ ਵਾਧਾ ਭਾਰਤੀਆਂ ਲਈ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਘਟਾ ਸਕਦਾ ਹੈ। 2023-2024 ਵਿਚ, ਨਿਊਜ਼ੀਲੈਂਡ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਦੀ ਗਿਣਤੀ, ਜਿਸ ’ਚ ਭਾਰਤ ਸਭ ਤੋਂ ਉੱਪਰ, ਜੋ ਸਾਰੀਆਂ ਅਰਜ਼ੀਆਂ ਦਾ ਲਗਭਗ ਅੱਧਾ ਹਿੱਸਾ ਹੈ।

Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਦੇ ਗ਼ਲਤ ਵਤੀਰੇ ਕਾਰਨ ਪੇਪਰ ਦੇਣ ਤੋਂ ਰਹਿ ਗਈ ਗੁਰਪ੍ਰੀਤ ਕੌਰ ਨੂੰ ਇਕ ਵਿਸ਼ੇਸ਼ ਮੌਕਾ ਦੇਵੇ ਸਰਕਾਰ- ਐਡਵੋਕੇਟ ਧ... ਅਗਲੀ ਖ਼ਬਰ ਘੱਗਰ 'ਚ ਪਾਣੀ ਦਾ ਪੱਧਰ ਵਧਿਆ, ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤਾ ਅਲਰਟ
Ad Position 24