29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਘਾਨਾ ਵਿਚ ਹੈਲੀਕਾਪਟਰ ਹਾਦਸੇ ਵਿਚ 8 ਲੋਕਾਂ ਦੀ ਮੌਤ, ਪੀੜਤਾਂ ਵਿਚ ਰੱਖਿਆ ਅਤੇ ਵਾਤਾਵਰਨ ਮੰਤਰੀ ਸ਼ਾਮਲ

ਅਕਰਾ (ਘਾਨਾ) , 6 ਅਗਸਤ- ਇਕ ਹੈਲੀਕਾਪਟਰ ਹਾਦਸੇ ਵਿਚ ਘਾਨਾ ਦੇ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਨ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨੇ ...

Ad Position 21
No active advertisement
ਅਜੀਤ ਡੈਸਕ 06-08-2025

ਅਕਰਾ (ਘਾਨਾ) , 6 ਅਗਸਤ- ਇਕ ਹੈਲੀਕਾਪਟਰ ਹਾਦਸੇ ਵਿਚ ਘਾਨਾ ਦੇ ਰੱਖਿਆ ਮੰਤਰੀ ਐਡਵਰਡ ਓਮਾਨ ਬੋਮਾਹ ਅਤੇ ਵਾਤਾਵਰਨ ਮੰਤਰੀ ਇਬਰਾਹਿਮ ਮੁਰਤਲਾ ਮੁਹੰਮਦ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨੇ ਹਥਿਆਰਬੰਦ ਬਲਾਂ ਵਲੋਂ 5 ਯਾਤਰੀਆਂ ਅਤੇ 3 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਰਾਡਾਰ ਤੋਂ ਗਾਇਬ ਹੋਣ ਦੀ ਰਿਪੋਰਟ ਦੇਣ ਤੋਂ ਕੁਝ ਘੰਟਿਆਂ ਬਾਅਦ ਮੌਤਾਂ ਦੀ ਪੁਸ਼ਟੀ ਕੀਤੀ।

ਫੌਜ ਨੇ ਕਿਹਾ ਕਿ ਹੈਲੀਕਾਪਟਰ ਬੁੱਧਵਾਰ ਸਵੇਰੇ ਰਾਜਧਾਨੀ ਅਕਰਾ ਤੋਂ ਅਸ਼ਾਂਤੀ ਖੇਤਰ ਦੇ ਸੋਨੇ ਦੀ ਖਾਣ ਵਾਲੇ ਖੇਤਰ ਓਬੁਆਸੀ ਵੱਲ ਉਡਾਣ ਭਰੀ, ਪਰ ਰਾਡਾਰ ਤੋਂ ਦੂਰ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ।

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ : ਮੌਨਸੂਨ ਦੇ ਕਹਿਰ ਕਾਰਨ 199 ਮੌਤਾਂ , 1905.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ
Ad Position 24