29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਨਿਹੰਗ ਬਾਣੇ ’ਚ ਆਏ ਵਿਅਕਤੀਆਂ ਨੇ ਵੱਢਿਆ ਨੌਜਵਾਨ ਦਾ ਗੁੱਟ

ਰੂਪਨਗਰ, 7 ਅਗਸਤ (ਸਤਨਾਮ ਸਿੰਘ ਸੱਤੀ)- ਲੰਘੀ ਰਾਤ ਰੂਪਨਗਰ ਦੇ ਕੌਮੀ ਰਾਜ ਮਾਰਗ ਦੀ ਸਰਵਿਸ ਰੋਡ ’ਤੇ ਸਾਹਿਲ ਹੋਟਲ ਨੇੜੇ ਦੋ ਨਿਹੰਗ ਬਾਣੇ ’ਚ ਵਿਅਕਤੀਆਂ ਨੇ ਕਿਸੇ ਗੱਲ....

Ad Position 21
No active advertisement
ਅਜੀਤ ਡੈਸਕ 07-08-2025

ਰੂਪਨਗਰ, 7 ਅਗਸਤ (ਸਤਨਾਮ ਸਿੰਘ ਸੱਤੀ)- ਲੰਘੀ ਰਾਤ ਰੂਪਨਗਰ ਦੇ ਕੌਮੀ ਰਾਜ ਮਾਰਗ ਦੀ ਸਰਵਿਸ ਰੋਡ ’ਤੇ ਸਾਹਿਲ ਹੋਟਲ ਨੇੜੇ ਦੋ ਨਿਹੰਗ ਬਾਣੇ ’ਚ ਵਿਅਕਤੀਆਂ ਨੇ ਕਿਸੇ ਗੱਲ ਤੋਂ ਹੋਏ ਤਕਰਾਰ ਤੋਂ ਬਾਅਦ ਰੂਪਨਗਰ ਦੇ ਇਕ ਨੌਜਵਾਨ ਮਨਪ੍ਰੀਤ ਸਿੰਘ (33) ਪੁੱਤਰ ਇੰਦਰਜੀਤ ਸਿੰਘ ਨਿਵਾਸੀ ਸਨਸਿਟੀ ਦਾ ਤੇਜ਼ਧਾਰ ਹਥਿਆਰ ਨਾਲ ਗੁੱਟ ਵੱਢ ਦਿੱਤਾ, ਜਿਸ ਕਾਰਨ ਨੌਜਵਾਨ ਦਾ ਹੱਥ ਬਾਂਹ ਤੋਂ ਅਲੱਗ ਹੋ ਗਿਆ। ਉਨ੍ਹਾਂ ਨੇ ਹੋਰ ਵੀ ਕਈ ਵਾਰ ਕੀਤੇ ਅਤੇ ਰਾਤ ਦੇ ਹਨੇਰੇ ’ਚ ਦੋਵੇਂ ਫ਼ਰਾਰ ਹੋ ਗਏ।
ਥਾਣਾ ਸਿਟੀ ਦੇ ਐਸ.ਐਚ.ਓ. ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੁਲਿਸ ਭਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਨੌਜਵਾਨ ਨੂੰ ਪਹਿਲਾਂ ਸਾਂਘਾ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ, ਜਿਥੋਂ ਉਸ ਨੂੰ ਤੁਰੰਤ ਪੀ.ਜੀ.ਆਈ. ਭੇਜ ਦਿੱਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਨਾਲ 14 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਜਥੇਦਾਰ ਢਿੱਲਵਾਂ ਦੇ ਕਤਲ ਦਾ ਇਨਸਾਫ਼ ਲੈਣ ਲਈ ਅਕਾਲੀ ਦਲ ਵਲੋਂ ਲੰਗਾਹ ਦੀ ਅਗਵਾਈ ’ਚ ਡੇਰਾ ਬਾਬਾ ਨਾਨਕ ਵਿਖੇ ਧਰਨਾ
Ad Position 24