28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2025

ਅਗਨੀਵੀਰ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਦੀ ਡਾਕਟਰੀ ਜਾਂਚ ਕਰਕੇ ਟ੍ਰੇਨਿੰਗ ਲਈ ਕੀਤਾ ਫਿੱਟ

ਅਟਾਰੀ, (ਅੰਮ੍ਰਿਤਸਰ), 7 ਅਗਸਤ (ਗੁਰਦੀਪ ਸਿੰਘ ਅਟਾਰੀ)-ਸੀ. ਪਾਈਟ ਕੈਂਪਾਂ ਦੇ ਟਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਆਰਮੀ ਦੇ ਉੱਚ...

Ad Position 21
No active advertisement
ਅਜੀਤ ਡੈਸਕ 07-08-2025

ਅਟਾਰੀ, (ਅੰਮ੍ਰਿਤਸਰ), 7 ਅਗਸਤ (ਗੁਰਦੀਪ ਸਿੰਘ ਅਟਾਰੀ)-ਸੀ. ਪਾਈਟ ਕੈਂਪਾਂ ਦੇ ਟਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਆਰਮੀ ਦੇ ਉੱਚ ਅਧਿਕਾਰੀਆਂ ਨਾਲ ਸੀ. ਪਾਈਟ ਕੈਂਪ ਰਣੀਕੇ ਦੀ ਗਰਾਊਂਡ ਵਿਖੇ ਵਿਸ਼ੇਸ਼ ਤੌਰ ਉਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਆਰਮੀ ਦੇ ਡਾਕਟਰਾਂ ਦੀ ਟੀਮ ਵੀ ਮੌਜੂਦ ਸੀ ਜਿਨ੍ਹਾਂ ਵਲੋਂ ਆਰਮੀ ਅਗਨੀਵੀਰ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਸਰੀਰ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸੀ. ਪਾਈਟ ਕੈਂਪ ਰਣੀਕੇ ਵਿਖੇ ਟ੍ਰੇਨਿੰਗ ਲੈਣ ਲਈ ਫਿੱਟ ਕੀਤਾ ਗਿਆ। ਟ੍ਰੇਨਿੰਗ ਅਫਸਰ ਕੈਪਟਨ ਅਜੀਤ ਸਿੰਘ ਵਲੋਂ ਫੌਜ ਵਿਚ ਭਰਤੀ ਹੋਣ ਆਏ ਨੌਜਵਾਨਾਂ ਦੇ ਸਰਟੀਫਿਕੇਟ ਵੀ ਚੈੱਕ ਕੀਤੇ ਗਏ।

ਭਰਤੀ ਹੋਣ ਆਏ ਨੌਜਵਾਨਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਨੌਜਵਾਨ ਵੱਡੀ ਗਿਣਤੀ ਵਿਚ ਮੌਜੂਦ ਸਨ। ਕੈਪਟਨ ਅਜੀਤ ਸਿੰਘ ਨੇ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਹੋਰ ਨੌਜਵਾਨਾਂ ਨੂੰ ਵੀ ਆਰਮੀ ਅਗਨੀ ਵੀਰ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਕਿਹਾ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਰਮੀ ਅਗਨੀ ਵੀਰ ਦਾ ਟੈਸਟ ਪਾਸ ਕਰ ਚੁੱਕੇ ਨੌਜਵਾਨ ਸਰੀਰ ਦੀ ਡਾਕਟਰੀ ਜਾਂਚ ਕਰਵਾਉਣ ਅਤੇ ਟ੍ਰੇਨਿੰਗ ਲੈਣ ਲਈ ਸੀ. ਪਾਈਟ ਕੈਂਪ ਰਣੀਕੇ ਜਲਦੀ ਪਹੁੰਚਣ ਤਾਂ ਜੋ ਉਨ੍ਹਾਂ ਨੂੰ ਭਰਤੀ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨੇ ਅਗਨੀ ਵੀਰ ਵਿਚ ਭਰਤੀ ਹੋਣ ਆਏ ਨੌਜਵਾਨਾਂ ਵਿਚ ਦੇਸ਼ ਦੀ ਸੇਵਾ ਕਰਨ ਲਈ ਜੋਸ਼ ਭਰਿਆ ਅਤੇ ਤਰੱਕੀ ਕਰਨ ਲਈ ਖੇਡਾਂ ਅਤੇ ਹੋਰ ਪੜ੍ਹਾਈ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਗਨੀ ਵੀਰ ਦੇ ਲਿਖਤੀ ਟੈਸਟ ਅਤੇ ਦੌੜ ਸਮੇਂ-ਸਿਰ ਕੱਢਣ ਲਈ ਸਮੇਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮਾਸਟਰ ਜਸਬੀਰ ਸਿੰਘ ਗਿੱਲ, ਆਰਮੀ ਅਫਸਰ ਸੁਖਦੇਵ ਸਿੰਘ, ਮਾਸਟਰ ਮਨਦੀਪ ਸਿੰਘ, ਫਿਜ਼ੀਕਲ ਟਰੇਨਰ ਸੁਖਪਾਲ ਸਿੰਘ ਅਤੇ ਆਰਮੀ ਦੇ ਅਧਿਕਾਰੀ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰਾਜਦੂਤ ਜੇ.ਪੀ. ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਗੁਜਰਾਤ ਹਾਈ ਕੋਰਟ ਨੇ ਜਬਰ-ਜ਼ਨਾਹ ਮਾਮਲੇ 'ਚ ਆਸਾਰਾਮ ਬਾਪੂ ਦੀ ਜ਼ਮਾਨਤ 21 ਅਗਸਤ ਤੱਕ ਵਧਾਈ
Ad Position 24