26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਦਿੱਲੀ ਦੇ ਹਰੀ ਨਗਰ 'ਚ ਕੰਧ ਡਿੱਗਣ ਦੀ ਘਟਨਾ 'ਚ 7 ਲੋਕਾਂ ਦੀ ਮੌਤ

ਨਵੀਂ ਦਿੱਲੀ, 9 ਅਗਸਤ-ਜੈਤਪੁਰ ਦੇ ਹਰੀ ਨਗਰ ਵਿਚ ਕੰਧ ਡਿੱਗਣ ਦੀ ਘਟਨਾ ਵਿਚ ਹੁਣ ਤੱਕ ਸੱਤ...

Ad Position 21
No active advertisement
ਅਜੀਤ ਡੈਸਕ 09-08-2025

ਨਵੀਂ ਦਿੱਲੀ, 9 ਅਗਸਤ-ਜੈਤਪੁਰ ਦੇ ਹਰੀ ਨਗਰ ਵਿਚ ਕੰਧ ਡਿੱਗਣ ਦੀ ਘਟਨਾ ਵਿਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ 3 ਪੁਰਸ਼, 2 ਔਰਤਾਂ ਅਤੇ 2 ਲੜਕੀਆਂ ਸ਼ਾਮਿਲ ਹਨ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹਰੀ ਨਗਰ ਵਿਚ ਕੰਧ ਡਿੱਗਣ ਦੀ ਘਟਨਾ ਬਾਰੇ ਐਡੀਸ਼ਨਲ ਡੀ.ਸੀ.ਪੀ. ਦੱਖਣ ਪੂਰਬ ਐਸ਼ਵਰਿਆ ਸ਼ਰਮਾ ਨੇ ਕਿਹਾ ਕਿ ਇਥੇ ਇਕ ਪੁਰਾਣਾ ਮੰਦਰ ਹੈ ਅਤੇ ਇਸਦੇ ਨਾਲ ਪੁਰਾਣੀਆਂ ਝੁੱਗੀਆਂ ਹਨ, ਜਿਥੇ ਸਕ੍ਰੈਪ ਡੀਲਰ ਰਹਿੰਦੇ ਹਨ। ਰਾਤ ਭਰ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ। 8 ਲੋਕ ਫਸ ਗਏ ਸਨ ਅਤੇ ਉਨ੍ਹਾਂ ਨੂੰ ਬਚਾਇਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਹੁਣ ਇਨ੍ਹਾਂ ਝੁੱਗੀਆਂ ਨੂੰ ਖਾਲੀ ਕਰਵਾ ਲਿਆ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।

 

Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਜੇਲ੍ਹ ਵਿਚ ਨਜ਼ਰਬੰਦ ਭਰਾ ਬਿਕਰਮ ਸਿੰਘ ਮਜੀਠੀਆ ਦੇ ਬੰਨ੍ਹੀ ਰੱਖੜੀ ਅਗਲੀ ਖ਼ਬਰ ਰੱਖਿਆ ਉਤਪਾਦਨ ਵਿਚ ਵਾਧਾ ਭਾਰਤ ਦੇ ਮਜ਼ਬੂਤ ਹੋ ਰਹੇ ਰੱਖਿਆ ਉਦਯੋਗਿਕ ਅਧਾਰ ਦਾ ਹੈ ਸਪੱਸ਼ਟ ਸੰਕੇਤ- ਰੱਖਿਆ ਮੰਤਰੀ
Ad Position 24