25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਅੰਮ੍ਰਿਤਸਰ ਪੁਲਿਸ ਵਲੋਂ ਐਨਕਾਊਂਟਰ

ਰਾਜਾਸਾਂਸੀ, 9 ਅਗਸਤ (ਹਰਦੀਪ ਸਿੰਘ ਖੀਵਾ)-ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਹਾਲ ਹੀ ਵਿਚ ਮੁਲਜ਼ਮ ਜਸ਼ਨਪ੍ਰੀਤ ਸਿੰਘ ਨਿਵਾਸੀ...

Ad Position 21
No active advertisement
ਅਜੀਤ ਡੈਸਕ 09-08-2025

ਰਾਜਾਸਾਂਸੀ, 9 ਅਗਸਤ (ਹਰਦੀਪ ਸਿੰਘ ਖੀਵਾ)-ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਹਾਲ ਹੀ ਵਿਚ ਮੁਲਜ਼ਮ ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਦਰਗਾਬਾਦ, ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਰਿਪੋਰਟ ਕੀਤੀਆਂ ਗਈਆਂ ਕਈ ਗਰਮਖਿਆਲੀ ਪੱਖੀ ਗ੍ਰੈਫਿਟੀ ਘਟਨਾਵਾਂ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ ਵਿਦੇਸ਼ਾਂ ਵਿਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰਦਾ ਪਾਇਆ ਗਿਆ।

ਅੱਜ ਪੁਲਿਸ ਪਾਰਟੀ ਮੁਲਜ਼ਮ ਜਸ਼ਨਪ੍ਰੀਤ ਸਿੰਘ ਨੂੰ ਰੈਡੀਸਨ ਬਲੂ ਹੋਟਲ, ਏਅਰਪੋਰਟ ਰੋਡ ਅੰਮ੍ਰਿਤਸਰ ਨੇੜੇ ਇਕ ਨਾਲੇ ਤੋਂ ਉਸਦੇ ਖੁਲਾਸੇ ਅਨੁਸਾਰ ਇਕ ਗਲੋਕ 9 ਐਮ.ਐਮ. ਪਿਸਤੌਲ ਬਰਾਮਦ ਕਰਨ ਲਈ ਗਏ ਤਾਂ ਰਿਕਵਰੀ ਪ੍ਰਕਿਰਿਆ ਦੌਰਾਨ ਮੁਲਜ਼ਮ ਨੇ ਬਰਾਮਦ ਕੀਤੇ ਹਥਿਆਰ ਨਾਲ ਪੁਲਿਸ ਪਾਰਟੀ 'ਤੇ ਫਾਇਰ ਕੀਤੇ ਤਾਂ ਇਸ ਦੌਰਾਨ ਐਸ.ਐਚ.ਓ ਥਾਣਾ ਛਾਉਣੀ, ਇੰਸਪੈਕਟਰ ਮੋਹਿਤ ਕੁਮਾਰ ਨੇ ਮੁਲਜ਼ਮ ਨੂੰ ਫਾਇਰ ਕਰਨ ਤੋਂ ਰੋਕਣ ਲਈ ਵਾਰਨਿੰਗ ਦਿੰਦੇ ਹੋਏ ਹਵਾਈ ਫਾਇਰ ਕੀਤਾ ਤੇ ਫਿਰ ਮੁਲਜ਼ਮ ਨੇ ਪੁਲਿਸ ਉਤੇ ਫਾਇਰ ਕੀਤਾ ਤਾਂ ਇੰਸਪੈਕਟਰ ਮੋਹਿਤ ਕੁਮਾਰ ਨੇ ਪੁਲਿਸ ਪਾਰਟੀ ਨੂੰ ਬਚਾਉਣ ਅਤੇ ਸਵੈ-ਰੱਖਿਆ ਲਈ ਫਾਇਰ ਕੀਤਾ, ਜੋ ਮੁਲਜ਼ਮ ਦੀ ਲੱਤ 'ਤੇ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਤੇ ਇਸਨੂੰ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਹੁਣ ਮੁਕਦਮਾ ਨੰਬਰ 50 ਮਿਤੀ 09-08-2025 U/S 262, 221, 109, 132 BNS, 25/54/59 ਆਰਮਜ਼ ਐਕਟ, ਥਾਣਾ ਏਅਰਪੋਰਟ ਅੰਮ੍ਰਿਤਸਰ ਦਰਜ ਕੀਤਾ ਗਿਆ ਹੈ ਤੇ ਹੋਰ ਜਾਂਚ ਜਾਰੀ ਹੈ। 

Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਬਿਆਸ 'ਤੇ ਮਾਤਾ ਵੈਸ਼ਣੋ ਦੇਵੀ ਕੱਟੜਾ ਅੰਮ੍ਰਿਤਸਰ ਨਵੀਂ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਸਮਾਰੋਹ ਭਲਕੇ ਅਗਲੀ ਖ਼ਬਰ 2027 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਐਕਵਾਇਰ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਕਰਾਂਗੇ - ਸ. ਸੁਖਬੀਰ ਸਿੰਘ ਬਾਦਲ
Ad Position 24