25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਸਾਮ: ਤੀਹਰੇ ਕਤਲਕਾਂਡ ਦੇ ਦੋਸ਼ੀਆਂ ਦਾ ਪੁਲਿਸ ਨਾਲ ਮੁਕਾਬਲਾ

ਅਸਾਮ, 25 ਨਵੰਬਰ- ਅਸਾਮ ਦੇ ਡਿਬਰੂਗੜ੍ਹ ਵਿਚ ਦੁਲਿਆਜਾਨ ਤੀਹਰੇ ਕਤਲ ਕਾਂਡ ਵਿਚ ਪੁਲਿਸ ਨੇ ਦੋ ਸ਼ੱਕੀਆਂ 'ਤੇ ਗੋਲੀਬਾਰੀ ਕੀਤੀ। ਦੋਵਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਪੁਲਿਸ ਦੇ ਅਨੁਸਾਰ ਇਹ ਮੁਕਾਬਲਾ ਮੰਗਲਵਾਰ ਰਾਤ 11 ਵਜੇ ਦੇ ਕਰੀਬ ਬਾਲੀਜਾਨ ਟੀ ਅਸਟੇਟ ਵਿਚ ਹੋਇਆ।

Ad Position 21
No active advertisement
ਅਜੀਤ ਡੈਸਕ 25-11-2026

ਅਸਾਮ, 25 ਨਵੰਬਰ- ਅਸਾਮ ਦੇ ਡਿਬਰੂਗੜ੍ਹ ਵਿਚ ਦੁਲਿਆਜਾਨ ਤੀਹਰੇ ਕਤਲ ਕਾਂਡ ਵਿਚ ਪੁਲਿਸ ਨੇ ਦੋ ਸ਼ੱਕੀਆਂ 'ਤੇ ਗੋਲੀਬਾਰੀ ਕੀਤੀ। ਦੋਵਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਪੁਲਿਸ ਦੇ ਅਨੁਸਾਰ ਇਹ ਮੁਕਾਬਲਾ ਮੰਗਲਵਾਰ ਰਾਤ 11 ਵਜੇ ਦੇ ਕਰੀਬ ਬਾਲੀਜਾਨ ਟੀ ਅਸਟੇਟ ਵਿਚ ਹੋਇਆ। ਪੁਲਿਸ ਟੀਮ ਕਤਲ ਵਿਚ ਵਰਤੇ ਗਏ ਮੁੱਖ ਹਥਿਆਰ ਨੂੰ ਬਰਾਮਦ ਕਰਨ ਲਈ ਦੋਵਾਂ ਮੁਲਜ਼ਮਾਂ ਨੂੰ ਲੈ ਜਾ ਰਹੀ ਸੀ।

ਤਲਾਸ਼ੀ ਦੌਰਾਨ ਰਾਜੂ ਅਤੇ ਅਮੀਰ ਨੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਦੱਸ ਦੇਈਏ ਕਿ 16 ਨਵੰਬਰ, 2026 ਨੂੰ, ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਦੁਲਿਆਜਾਨ (ਕਮਲਾਬਾਦੀ) ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਮ੍ਰਿਤਕਾਂ ਦੀ ਪਛਾਣ ਚੰਦਰਕਾਂਤ ਭੁਈਆਂ, ਇਕ ਸੇਵਾਮੁਕਤ ਆਇਲ ਇੰਡੀਆ ਲਿਮਟਿਡ ਅਧਿਕਾਰੀ, ਉਸਦੀ ਪਤਨੀ ਐਲਿਜ਼ਾ ਭੁਈਆਂ ਅਤੇ ਧੀ ਨਿਹਾਰਿਕਾ ਭੁਈਆਂ ਵਜੋਂ ਹੋਈ ਸੀ। 16 ਨਵੰਬਰ ਦੀ ਸ਼ਾਮ ਨੂੰ ਇਕ ਕਿਰਾਏਦਾਰ ਛੱਠ ਪੂਜਾ ਲਈ ਭੇਟ ਦੇਣ ਲਈ ਉਨ੍ਹਾਂ ਦੇ ਘਰ ਗਿਆ ਸੀ। ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ ਅਤੇ ਅੰਦਰੋਂ ਕੋਈ ਜਵਾਬ ਨਹੀਂ ਆਇਆ, ਤਾਂ ਗੁਆਂਢੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਪੁਲਿਸ ਨੇ ਮੁੱਖ ਦਰਵਾਜ਼ਾ ਤੋੜਿਆ ਤਾਂ ਘਰ ਦੇ ਤਿੰਨ ਵੱਖ-ਵੱਖ ਕਮਰਿਆਂ ਵਿਚੋਂ ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ।

ਦੋਸ਼ੀ ਰਾਜੂ ਦਾਸ ਅਤੇ ਉਸ ਦਾ ਚਚੇਰਾ ਭਰਾ ਅਮੀਰ ਦਾਸ ਹਨ। ਅਮੀਰ ਪੇਸ਼ੇ ਤੋਂ ਪਲੰਬਰ ਹੈ। ਰਾਜੂ ਦਾਸ ਪਿਛਲੇ ਸੱਤ ਸਾਲਾਂ ਤੋਂ ਭੁਈਆਂ ਪਰਿਵਾਰ ਦੇ ਘਰ ਵਿਚ ਸੇਵਾਦਾਰ ਵਜੋਂ ਰਹਿ ਰਿਹਾ ਸੀ। ਪੁਲਿਸ ਜਾਂਚ ਦੇ ਅਨੁਸਾਰ ਰਾਜੂ ਦਾਸ 'ਤੇ ਆਨਲਾਈਨ ਗੇਮਿੰਗ ਕਾਰਨ ਭਾਰੀ ਕਰਜ਼ਾ ਸੀ। ਇਸ ਕਰਜ਼ੇ ਨੂੰ ਚੁਕਾਉਣ ਲਈ, ਉਸਨੇ ਡਕੈਤੀ ਦੀ ਸਾਜ਼ਿਸ਼ ਰਚੀ ਅਤੇ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਪੂਰੇ ਪਰਿਵਾਰ 'ਤੇ ਲੋਹੇ ਦੀ ਰਾਡ ਅਤੇ ਹਥੌੜੇ ਨਾਲ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

Ad Position 22
No active advertisement
ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ
Ad Position 24