24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਪਦਮਨੀ ਕੋਲਹਾਪੁਰੀ ਨਾਲ ਐਡੀਲੇਡ 'ਚ ਇਕ ਮੁਲਾਕਾਤ ਸਮਾਗਮ

ਐਡੀਲੇਡ, 9 ਅਗਸਤ (ਗੁਰਮੀਤ ਸਿੰਘ ਵਾਲੀਆ)-ਭਾਰਤੀ ਅਦਾਕਾਰਾ ਤੇ ਗਾਇਕਾ ਪਦਮਨੀ ਕੋਲਹਾਪੁਰੀ ਨਾਲ ਰਾਤ ਦੇ ਖਾਣੇ 'ਤੇ ਮੀਟ ਐਂਡ ਗ੍ਰੀਟ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ 10 ਅਗਸਤ ਸ਼ਾਮ 6 ਵਜੇ ਤੋਂ ਰਾਤ ਤੱਕ ਕਰਵਾਇਆ ਜਾਵੇਗਾ | ਇਸ ਦੇ ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼, ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋਂ ਇਹ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਪਦਮਨੀ ਕੋਲਹਾਪੁਰੀ ਹਿੰਦੀ ਤੇ ...

Ad Position 21
No active advertisement
ਅਜੀਤ ਡੈਸਕ 09-08-2025

ਐਡੀਲੇਡ, 9 ਅਗਸਤ (ਗੁਰਮੀਤ ਸਿੰਘ ਵਾਲੀਆ)-ਭਾਰਤੀ ਅਦਾਕਾਰਾ ਤੇ ਗਾਇਕਾ ਪਦਮਨੀ ਕੋਲਹਾਪੁਰੀ ਨਾਲ ਰਾਤ ਦੇ ਖਾਣੇ 'ਤੇ ਮੀਟ ਐਂਡ ਗ੍ਰੀਟ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ 10 ਅਗਸਤ ਸ਼ਾਮ 6 ਵਜੇ ਤੋਂ ਰਾਤ ਤੱਕ ਕਰਵਾਇਆ ਜਾਵੇਗਾ | ਇਸ ਦੇ ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼, ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋਂ ਇਹ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਪਦਮਨੀ ਕੋਲਹਾਪੁਰੀ ਹਿੰਦੀ ਤੇ ਮਰਾਠੀ ਫਿਲਮਾਂ 'ਚ 80 ਦੇ ਦਹਾਕੇ ਦੀ ਮੋਹਰੀ ਅਦਾਕਾਰਾ 'ਚੋਂ ਹੈ, ਜਿੰਨ੍ਹਾ ਨੇ 4 ਦਹਾਕਿਆਂ ਤੋਂ ਵੱਧ ਸਮੇਂ 'ਚ 75 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ ਹੈ ਤੇ 3 ਫਿਲਮਫੇਅਰ ਸਨਮਾਨਾਂ ਸਮੇਤ ਕਈ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ | ਕੋਲਹਾਪੁਰੀ ਨੇ ਹਿੰਦੀ ਸਿਨੇਮਾ 'ਚ ਆਪਣੇ ਆਪ ਨੂੰ ਇਕ ਮੋਹਰੀ ਔਰਤ ਦੇ ਰੂਪ 'ਚ ਸਥਾਪਿਤ ਕੀਤਾ | ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼ ਨੇ ਦੱਸਿਆ ਕੇ ਪ੍ਰੋਗਰਾਮ ਸਮੇਂ 'ਤੇ ਆਰੰਭ ਹੋ ਰਿਹਾ ਹੈ ਉਨ੍ਹਾ ਸਭਨਾ ਨੂੰ ਸਮੇ ਸਿਰ ਪਹੁੰਚਣ ਲਈ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼ੁਭਮਨ ਗਿੱਲ ਦੀ ਲਾਰਡਜ਼ ਜਰਸੀ ਲੱਖਾਂ 'ਚ ਹੋਈ ਨਿਲਾਮ ਅਗਲੀ ਖ਼ਬਰ ਗੜ੍ਹਸ਼ੰਕਰ ਦੇ ਆਰੀਅਨ ਸ਼ਰਮਾ ਦੀ ਆਸਟ੍ਰੇਲੀਅਨ ਕ੍ਰਿਕਟ ਟੀਮ 'ਚ ਚੋਣ
Ad Position 24